ਹੁਣ ‘ਸਿੰਬਾ’ ਦੀ ਵਾਰੀ

Dec 04 2018 05:05 PM
ਹੁਣ ‘ਸਿੰਬਾ’ ਦੀ ਵਾਰੀ

ਮੁੰਬਈ:

ਸਾਰਾ ਅਲੀ ਖ਼ਾਨ ਤੇ ਰਣਵੀਰ ਸਿੰਘ ਦੀ ਜ਼ਬਰਦਸਤ ਐਕਸ਼ਨ ਭਰਪੂਰ ਫ਼ਿਲਮ ‘ਸਿੰਬਾ’ ਦਾ ਟ੍ਰੇਲਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਰਣਵੀਰ ਤੇ ਸਾਰਾ ਇਸ ਫ਼ਿਲਮ ‘ਚ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਸਾਰਾ ਦੀ ਇਸ ਸਾਲ ਦੀ ਦੂਜੀ ਵੱਡੀ ਫ਼ਿਲਮ ਹੈ। ਹਾਲ ਹੀ ‘ਚ ਸਾਰਾ ਦੀ ਡੈਬਿਊ ਫ਼ਿਲਮ ‘ਕੇਦਾਰਨਾਥ’ ਦਾ ਟ੍ਰੇਲਰ ਲੋਕਾਂ ‘ਚ ਧੂਮ ਮਚਾ ਚੁੱਕਿਆ ਹੈ। ਹੁਣ ‘ਸਿੰਬਾ’ ਦੀ ਵਾਰੀ ਹੈ।
ਸਿੰਬਾ’ ਦਾ ਡਾਇਰੈਕਸ਼ਨ ਰੋਹਿਤ ਸ਼ੈਟੀ ਨੇ ਕੀਤਾ ਹੈ, ਜਿਨ੍ਹਾਂ ਨੂੰ ਬਚਪਨ ਤੋਂ ਹੀ ਗੱਡੀਆਂ ਉਡਾਣ ਦਾ ਸ਼ੌਂਕ ਹੈ ਤਾਂ ਇਸ ਫ਼ਿਲਮ ‘ਚ ਵੀ ਤੁਹਾਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ। ਜੇਕਰ ‘ਸਿੰਬਾ’ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਹੁੰਦੀ ਹੈ ਅਜੇ ਦੇਵਗਨ ਦੀ ‘ਸਿੰਘਮ’ ਦੇ ਇੱਕ ਸੀਨ ਤੋਂ ਜਿਸ ‘ਚ ਅਜੇ ਛੋਟੇ ਰਣਵੀਰ ਸਿੰਘ ਯਾਨੀ ‘ਸਿੰਬਾ’ ਨੂੰ ਇੰਟਰੋਡਿਊਜ਼ ਕਰ ਰਹੇ ਹਨ।
ਫ਼ਿਲਮ ਦੀ ਪਹਿਲੀ ਝਲਕ ਨੂੰ ਲੈ ਕੇ ਜਿੰਨ ਅਸੀਂ ਐਕਸਾਈਟਿਡ ਸੀ, ਟ੍ਰੇਲਰ ਓਨਾ ਇੰਪ੍ਰੈਸ ਨਹੀਂ ਕਰ ਪਾਈ। ਟ੍ਰੇਲਰ ਦੇਖ ਕੇ ਲੱਗਦਾ ਹੈ ਕਿ ਅਸੀਂ ‘ਸਿੰਘਮ’ ਦਾ ਸੀਕੁਅਲ਼ ਹੀ ਦੇਖਣ ਵਾਲੇ ਹਾਂ ਜਿਸ ‘ਚ ਪਹਿਲਾਂ ਤਾਂ ‘ਸਿੰਬਾ’ ਦਾ ਕੋਈ ਮਕਸਦ ਨਹੀਂ ਪਰ ਇੱਕ ਕੁੜੀ ਦਾ ਰੈਪ ਹੋਣ ਤੋਂ ਬਾਅਦ ਉਸ ਨੂੰ ਗੁੰਡਿਆਂ ਨੂੰ ਖ਼ਤਮ ਕਰਨ ਤੇ ਬਦਲਾ ਲੈਣ ਦੀ ਠਾਣ ਲੈਂਦਾ ਹੈ।
ਟ੍ਰੇਲਰ ‘ਚ ਸਾਰਾ ਕਾਫੀ ਵਧੀਆ ਲੱਗ ਰਹੀ ਹੈ। ਉਸ ਦਾ ਫ਼ਿਲਮ ‘ਚ ਰਣਵੀਰ ਸਿੰਘ ਨਾਲ ਪਿਆਰ ਜ਼ਰੂਰ ਲੋਕਾਂ ਨੂੰ ਪਸੰਦ ਆ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਫ਼ਿਲਮ ‘ਚ ਸੋਨੂ ਸੂਦ ਇੱਕ ਵਾਰ ਫੇਰ ਨੈਗਟਿਵ ਕਿਰਦਾਰ ‘ਚ ਨਜ਼ਰ ਆਉਣਗੇ। ਫ਼ਿਲਮ 28 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਦੇਖਦੇ ਹਾਂ ਕਿ ਟ੍ਰੇਲਰ ਤੋਂ ਬਾਅਦ ਫ਼ਿਲਮ ਲੋਕਾਂ ਨੂੰ ਥਿਏਟਰ ਵੱਲ ਖਿੱਚ ਪਾਵੇਗੀ ਕਿ ਨਹੀਂ।

ਮੁੱਖ ਖ਼ਬਰਾਂ