ਕਰੀਨਾ ਕਪੂਰ ਖ਼ਾਨ ਨੂੰ ਮਾਤ ਦੇ ਦਿੱਤੀ

Dec 06 2018 03:54 PM
ਕਰੀਨਾ ਕਪੂਰ ਖ਼ਾਨ ਨੂੰ ਮਾਤ ਦੇ ਦਿੱਤੀ

ਮੁੰਬਈ:

ਬੀਤੇ ਦਿਨੀਂ 2018 ਲਈ ਫੋਰਬਸ ਨੇ ਇੰਡੀਆ ਸੈਲੇਬ੍ਰਿਟੀ 100 ਦੀ ਲਿਸਟ ਜਾਰੀ ਕੀਤੀ ਹੈ। ਇਸ ‘ਚ ਕਮਾਈ ਦੇ ਮਾਮਲੇ ‘ਚ ਸਲਮਾਨ ਖ਼ਾਨ ਨੇ ਸਭ ਨੂੰ ਪਿੱਛੇ ਛੱਡ ਪਹਿਲਾਂ ਰੈਂਕ ਹਾਸਲ ਕੀਤਾ ਹੈ। ਉੱਧਰ ਲਿਸਟ ‘ਚ ਸ਼ਾਹਰੁਖ ਖ਼ਾਨ ਟੌਪ 10 ‘ਚ ਨਹੀਂ ਆ ਸਕੇ। ਜੇਕਰ ਫੀਮੇਲ ਐਕਟਰਸ ਦੀ ਗੱਲ ਕਰੀਏ ਤਾਂ ਦੀਪਿਕਾ ਚੌਥੇ ਨੰਬਰ ‘ਤੇ ਹੈ।
ਹੁਣ ਜੇਕਰ ਸਲਮਾਨ ਪਹਿਲੇ ਨੰਬਰ ‘ਤੇ ਹਨ ਤਾਂ ਕੈਟਰੀਨਾ ਦਾ ਜ਼ਿਕਰ ਕਰਨਾ ਤਾਂ ਬਣਦਾ ਹੀ ਹੈ। ਕਮਾਈ ਦੇ ਮਾਮਲੇ ‘ਚ ਜ਼ਿਆਦਾ ਨਾ ਸਹੀ ਪਰ ਕੈਟਰੀਨਾ ਨੇ ਪਟੌਦੀ ਖਾਨਦਾਨ ਦੀ ਨੂੰਹ ਕਰੀਨਾ ਕਪੂਰ ਖ਼ਾਨ ਨੂੰ ਮਾਤ ਦੇ ਦਿੱਤੀ ਹੈ। ਜੀ ਹਾਂ, ਕੈਟ ਨੇ ਲਿਸਟ ‘ਚ 21ਵਾਂ ਰੈਂਕ ਹਾਸਲ ਕੀਤਾ ਹੈ। ਉਸ ਦੀ ਸਾਲਾਨਾ ਕਮਾਈ 33.67 ਕਰੋੜ ਰੁਪਏ ਹੈ। ਜੇਕਰ ਕੈਟਰੀਨਾ ਦੇ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਉਸ ਨੂੰ ਲਗਜ਼ਰੀ ਲਾਈਫ ਜਿਉਣੀ ਪਸੰਦ ਹੈ।

 

ਮੁੱਖ ਖ਼ਬਰਾਂ