ਸਿੱਕਾ ਕਿਤਾਬ ਦਾ ਅਗਲਾ ਪਾਰਟ ਲਿਖਣ ਲਈ ਤਿਆਰ

Jan 16 2019 03:13 PM
ਸਿੱਕਾ ਕਿਤਾਬ ਦਾ ਅਗਲਾ ਪਾਰਟ ਲਿਖਣ ਲਈ ਤਿਆਰ

ਮੁੰਬਈ:

ਸਾਲ 2018 ‘ਚ ਆਲਿਆ ਭੱਟ ਤੇ ਵਿੱਕੀ ਕੌਸ਼ਲ ਨੇ ਫ਼ਿਲਮ ‘ਰਾਜ਼ੀ’ ਨਾਲ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦਿੱਤਾ ਸੀ। ਦੋਵਾਂ ਦੀ ਫ਼ਿਲਮ ‘ਚ ਐਕਟਿੰਗ ਕਮਾਲ ਸੀ ਤੇ ਮੇਘਨਾ ਨੇ ਇਸ ਦੀ ਡਾਇਰੈਕਸ਼ਨ ਨੂੰ ਚਾਰ ਚੰਨ ਲਾ ਦਿੱਤੇ ਸੀ ਪਰ ਫ਼ਿਲਮ ਤੋਂ ਬਾਅਦ ਸਭ ਦੇ ਦਿਮਾਗ ‘ਚ ਸਵਾਲ ਰਹਿ ਗਿਆ ਕਿ ਆਖਰ ‘ਚ ਸਹਿਮਤ (ਆਲਿਆ) ਦਾ ਕੀ ਹੋਇਆ? ਕੀ ਉਹ ਕਦੇ ਵਾਪਸ ਪਾਕਿਸਤਾਨ ਗਈ ਜਾਂ ਨਹੀਂ?
ਖੈਰ ਹੁਣ ਹੋ ਸਕਦਾ ਹੈ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਨੂੰ ਜਲਦੀ ਹੀ ਮਿਲ ਜਾਣ। ਫ਼ਿਲਮ ਰਾਜ਼ੀ ਇੱਕ ਕਿਤਾਬ ‘ਕਾਲਿੰਗ ਸਹਿਮਤ’ ‘ਤੇ ਅਧਾਰਤ ਸੀ। ਇਸ ਨੂੰ ਹਰਿੰਦਰ ਸਿੱਕਾ ਨੇ ਲਿਖਿਆ ਸੀ। ਹੁਣ ਖ਼ਬਰਾਂ ਹਨ ਕਿ ਸਿੱਕਾ ਇਸ ਕਿਤਾਬ ਦਾ ਅਗਲਾ ਪਾਰਟ ਲਿਖਣ ਲਈ ਤਿਆਰ ਹਨ। ਇਸ ਦੀਆਂ ਤਿਆਰੀਆਂ ਉਨ੍ਹਾਂ ਨੇ ਸ਼ੁਰੂ ਵੀ ਕਰ ਲਈਆਂ ਹਨ।
ਇਸ ਕਿਤਾਬ ਦਾ ਦੂਜਾ ਪਾਰਟ ‘ਰੀਮੈਂਬਰਿੰਗ ਸਹਿਮਤ’ ਦੇ ਨਾਂ ਨਾਲ ਰਿਲੀਜ਼ ਕੀਤਾ ਜਾਵੇਗਾ। ਇਸ ‘ਚ ਰਾਈਟਰ ਸਹਿਮਤ ਦੇ ਪਾਕਿਸਤਾਨ ਤੋਂ ਵਾਪਸ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਦੇ ਬਾਕੀ ਸਫਰ ਦੀ ਕਹਾਣੀ ਨੂੰ ਦਿਖਾਵੇਗਾ ਜੋ ਸਕਦਾ ਹੈ ਕਿਤਾਬ ਤੋਂ ਬਾਅਦ ਮੇਘਨਾ ਵੀ ਇਸ ਨੂੰ ਟੀਵੀ ‘ਤੇ ਪੇਸ਼ ਕਰ ਦੇਵੇ।

© 2016 News Track Live - ALL RIGHTS RESERVED