ਸਾਨੀਆ ਨੇ ਕਪਿਲ ਨੂੰ ਕਿਹਾ ਕਿ ਕੀ ਉਹ ਆਪਣੀ ਪਤਨੀ ਤੋਂ ਕੁੱਟ ਖਾਣੀ ਚਾਹੁੰਦਾ ਹੈ?

Jan 31 2019 03:04 PM
ਸਾਨੀਆ ਨੇ ਕਪਿਲ ਨੂੰ ਕਿਹਾ ਕਿ ਕੀ ਉਹ ਆਪਣੀ ਪਤਨੀ ਤੋਂ ਕੁੱਟ ਖਾਣੀ ਚਾਹੁੰਦਾ ਹੈ?

ਚੰਡੀਗੜ੍ਹ:

‘ਦ ਕਪਿਲ ਸ਼ਰਮਾ ਸ਼ੋਅ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਨਾਲ ਹੀ ਕਪਿਲ ਸ਼ਰਮਾ ਟੀਆਰਪੀ ਚਾਰਟ ’ਤੇ ਕਬਜ਼ਾ ਕਰ ਲਿਆ ਹੈ। ਮਸਤੀ ਨਾਲ ਭਰੇ ਇਸ ਸ਼ੋਅ ਵਿੱਚ ਇਸ ਵੀਕਐਂਡ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਉਸ ਦੀ ਭੈਣ ਨਜ਼ਰ ਆਉਣਗੀਆਂ। ਦੋਵੇਂ ਭੈਣਾਂ ਤੇ ਕਪਿਲ ਸ਼ਰਮਾ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਨਗੇ।
ਹਾਲ ਹੀ ਵਿੱਚ ਰਿਲੀਜ਼ ਹੋਏ ਟੀਜ਼ਰ ਵਿੱਚ ਕਪਿਲ ਨੇ ਸਾਨੀਆ ਨੂੰ ਕਿਹਾ ਕਿ ਉਸ ਦੀ ਵਜ੍ਹਾ ਕਰਕੇ ਉਸ ਨੇ ਟੈਨਿਸ ਵੇਖਣਾ ਸ਼ੁਰੂ ਕੀਤਾ ਸੀ। ਉਸੇ ਵੇਲੇ ਸਾਨੀਆ ਕਪਿਲ ਨੂੰ ਯਾਦ ਕਰਾਉਂਦੀ ਹੈ ਕਿ ਹੁਣੇ-ਹੁਣੇ ਉਸ (ਕਪਿਲ) ਦਾ ਵਿਆਹ ਹੋਇਆ ਹੈ। ਇੰਨਾ ਹੀ ਨਹੀਂ, ਸਾਨੀਆ ਨੇ ਕਪਿਲ ਨੂੰ ਕਿਹਾ ਕਿ ਕੀ ਉਹ ਆਪਣੀ ਪਤਨੀ ਤੋਂ ਕੁੱਟ ਖਾਣੀ ਚਾਹੁੰਦਾ ਹੈ?
ਇਸ ਦੇ ਬਾਅਦ ਸਾਨੀਆ ਦਰਸ਼ਕਾਂ ਨੂੰ ਦੱਸਦੀ ਹੈ ਕਿ ਕਪਿਲ ਨੂੰ ਹਮੇਸ਼ਾ ਅੰਗ੍ਰੇਜ਼ੀ ਤੋਂ ਪ੍ਰੇਸ਼ਾਨੀ ਰਹੀ ਹੈ। ਇਸ ’ਤੇ ਕਪਿਲ ਨੇ ਕਿਹਾ ਕਿ ਉਸ ਨੂੰ ਅੰਗ੍ਰੇਜ਼ੀ ਪਸੰਦ ਨਹੀਂ। ਉਸੇ ਵੇਲੇ ਸਾਨੀਆ ਨੇ ਕਿਹਾ ਕਿ ਅਸਲ ਵਿੱਚ ਅੰਗ੍ਰੇਜ਼ੀ ਹੀ ਕਪਿਲ ਨੂੰ ਪਸੰਦ ਨਹੀਂ ਕਰਦੀ। ਕੁਝ ਦਿਨ ਪਹਿਲਾਂ ਸ਼ੋਅ ਦੇ ਸੈਟ ਤੋਂ ਇਸੇ ਕੜੀ ਦਾ ‘ਬੈਕ ਦ ਸਕ੍ਰੀਨ’ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਸਾਨੀਆ ਆਪਣੀ ਭੈਣ ਨਾਲ ਨਜ਼ਰ ਆ ਰਹੀ ਸੀ।

© 2016 News Track Live - ALL RIGHTS RESERVED