‘ਦਬੰਗ-3’ ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ

Feb 04 2019 03:27 PM
‘ਦਬੰਗ-3’ ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ

ਮੁੰਬਈ:

ਬੈਬੋ ਨੇ ਤੈਮੂਰ ਦੇ ਜਨਮ ਤੋਂ ਬਾਅਦ ਬਾਲੀਵੁੱਡ ‘ਚ ਧਾਮਕੇਦਾਰ ਵਾਪਸੀ ਕੀਤੀ ਹੈ। ਇਨ੍ਹਾਂ ਦਿਨੀਂ ਕਰੀਨਾ ਧਰਮਾ ਪ੍ਰੋਡਕਸ਼ਨ ਦੀ ਫ਼ਿਲਮ ‘ਗੁਡ ਨਿਊਜ਼’ ਨੂੰ ਲੈ ਕੇ ਸੁਰਖੀਆਂ ‘ਚ ਹੈ। ਜਿਸ ‘ਚ ਉਹ ਅਕਸੈ ਕੁਮਾਰ ਦੇ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫ਼ਿਲਮ ‘ਚ ਕਿਆਰਾ ਆਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਹਨ।
ਬੀਤੇ ਦਿਨੀਂ ਕਰੀਨਾ ਨੂੰ ਰੋਹਿਤ ਸ਼ੈੱਟੀ ਨਾਲ ਮੁਲਾਕਾਤ ਕਰਦੇ ਵੀ ਸਪੌਟ ਕੀਤਾ ਗਿਆ। ਜਿਸ ਦੀ ਫੋਟੋ ਰੋਹਿਤ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਸ਼ੇਅਰ ਕੀਤੀ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਰੋਹਿਤ ਦੀ ਆਉਣ ਵਾਲੀ ਫ਼ਿਲਮਾਂ ‘ਸੂਰਯਵੰਸ਼ੀ’ ਅਤੇ ‘ਗੋਲਮਾਲ-5’ ‘ਚ ਕਰੀਨਾ ਦੀ ਐਂਟਰੀ ਹੋ ਸਕਦੀ ਹੈ।
ਲਿਸਟ ਇੱਥੇ ਹੀ ਖ਼ਤਮ ਨਹੀਂ ਹੁੰਦੀ ਕਰੀਨਾ, ਰੋਹਿਤ ਤੋਂ ਬਾਅਦ ਅਰਬਾਜ਼ ਖ਼ਾਨ ਨੂੰ ਵੀ ਮਿਲੀ। ਕਿਉਂਕਿ ਅਰਬਾਜ਼ ‘ਦਬੰਗ’ ਫ੍ਰੈਂਚਾਈਜ਼ੀ ਦੇ ਪ੍ਰੋਡਿਊਸਰ ਹਨ ਅਤੇ ਜਲਦੀ ਹੀ ‘ਦਬੰਗ-3’ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਅਰਬਾਜ਼ ਅਤੇ ਕਰੀਨਾ ਦੀ ਮੀਟਿੰਗ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਸ ਵਾਰ ਵੀ ‘ਦਬੰਗ-3’ ‘ਚ ਕਰੀਨਾ ਦੀ ਝਲਕ ਦੇਖੀ ਜਾ ਸਕਦੀ ਹੈ।
‘ਦਬੰਗ-3’ ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ ਹੋਣ ਵਾਲੀ ਹੈ। ਜਿਸ ‘ਚ ਸਲਮਾਨ ਦੇ ਨਾਲ ਸੋਨਾਕਸ਼ੀ ਦਾ ਨਾਂਅ ਫਾਈਨਲ ਹੋ ਚੁੱਕਿਆ ਹੈ।

© 2016 News Track Live - ALL RIGHTS RESERVED