ਸੁਸ਼ਾਂਤ ਸਿੰਘ ਰਾਜਪੁਤ ਅਤੇ ਸੰਜਨਾ ਸਾਂਘੀ ਦੀ ਫ਼ਿਲਮ ‘ਕਿਜੀ ਔਰ ਮੈਨੀ’ ਦਾ ਨਾਂਅ ਸੁਰਖੀਆਂ ‘ਚ

Feb 09 2019 03:25 PM
ਸੁਸ਼ਾਂਤ ਸਿੰਘ ਰਾਜਪੁਤ ਅਤੇ ਸੰਜਨਾ ਸਾਂਘੀ ਦੀ ਫ਼ਿਲਮ ‘ਕਿਜੀ ਔਰ ਮੈਨੀ’ ਦਾ ਨਾਂਅ ਸੁਰਖੀਆਂ ‘ਚ

ਮੁੰਬਈ:

ਲੰਬੇ ਸਮੇਂ ਤੋਂ ਸੁਸ਼ਾਂਤ ਸਿੰਘ ਰਾਜਪੁਤ ਅਤੇ ਸੰਜਨਾ ਸਾਂਘੀ ਦੀ ਫ਼ਿਲਮ ‘ਕਿਜੀ ਔਰ ਮੈਨੀ’ ਦਾ ਨਾਂਅ ਸੁਰਖੀਆਂ ‘ਚ ਹੈ। ਹਾਲ ਹੀ ‘ਚ ਫ਼ਿਲਮ ਦਾ ਨਾਂਅ ਬਦਲ ਗਿਆ ਹੈ ਜੋ ਹੁਣ ‘ਦਿਲ ਬੇਚਾਰਾ’ ਹੋ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਬਾਲੀਵੁੱਡ ਦੇ ਨਵਾਬ ਸੈਫ ਅਲੀ ਖ਼ਾਨ ਦੀ ਐਂਟਰੀ ਵੀ ਹੋ ਗਈ ਹੈ।
ਜੀ ਹਾਂ, ਹਾਲ ਹੀ ‘ਚ ਫ਼ਿਲਮ ਦੀ ਟੀਮ ਇਸਦੀ ਸ਼ੂਟਿੰਗ ਲਈ ਪੇਰੀਸ ਗਈ ਸੀ ਜਿੱਥੇ ਟੀਮ ਨੂੰ ਸੈਫ ਅਲੀ ਖ਼ਾਨ ਨੇ ਜੁਆਇੰਨ ਕੀਤਾ। ਇਸ ਬਾਰੇ ਫ਼ਿਲਮ ਦੇ ਡਾਇਰੈਕਟਰ ਮੁਕੇਸ਼ ਛਾਬੜਾ ਨੇ ਕਿਹਾ, “ਅਸੀਂ ਪੇਰਿਸ ‘ਚ ਕਰੀਬ ਇੱਕ ਹਫਤਾ ਸ਼ੂਟਿੰਗ ਕੀਤੀ ਪਰ ਸੈਫ ਕੁਝ ਦਿਨ ਹੀ ਸਾਡੇ ਨਾਲ ਸੀ। ਉਨ੍ਹਾਂ ਨੇ ਟੀਮ ਦੇ ਨਾਲ ਖੂਬ ਮਸਤੀ ਕੀ ਅਤੇ ਸਬ ਨੂੰ ਖੂਬ ਮਜ਼ਾ ਆਇਆ”।
ਫਾਕਸ ਸਟਾਰ ਸਟੂਡੀਓ ਦੇ ਸੀਈਓ ਨੇ ਦੱਸਿਆ ਕਿ ਫ਼ਿਲਮ ਦਾ ਮਿਊਜ਼ਿਕ ਏਆਰ ਰਹਿਮਾਨ ਕੰਪੋਜ਼ ਕਰ ਰਹੇ ਹਨ ਅਤੇ ਫ਼ਿਲਮ ਦਾ ਟਾਈਟਲ ਸੌਂਗ ਅਮਿਤਾਭ ਭੱਟਾਚਾਰਿਆ ਨੇ ਲਿੱਖਿਆ ਹੈ। ਦੱਸ ਦਈਏ ਕਿ ਸੈਫ ਅਲੀ ਜਲਦੀ ਹੀ ਵੈਬਸੀਰੀਜ਼ ‘ਸੈਕਰੈਡ ਗੇਮਸ’ ਦੇ ਦੂਜੇ ਪਾਰਟ ‘ਚ ਵੀ ਨਜ਼ਰ ਆਉਣ ਵਾਲੇ ਹਨ। ‘ਦਿਲ ਬੇਚਾਰਾ’ ‘ਚ ਵੀ ਸੈਫ ਦਾ ਕਿਰਦਾਰ ਕਾਫੀ ਅਹਿਮ ਹੋਣ ਵਾਲਾ ਹੈ।

© 2016 News Track Live - ALL RIGHTS RESERVED