ਇੱਕ ਵਾਰ ਫੇਰ ਰਣਬੀਰ ਤੇ ਆਲਿਆ ਬਾਰੇ ਚਰਚਾ ਸ਼ੁਰੂ

Apr 18 2019 05:50 PM
ਇੱਕ ਵਾਰ ਫੇਰ ਰਣਬੀਰ ਤੇ ਆਲਿਆ ਬਾਰੇ ਚਰਚਾ ਸ਼ੁਰੂ

ਮੁੰਬਈ:

ਹਾਲ ਹੀ ‘ਚ ਆਲਿਆ ਭੱਟ ਤੇ ਵਰੁਣ ਧਵਨ ਦੀ ਫ਼ਿਲਮ ‘ਕਲੰਕ’ ਰਿਲੀਜ਼ ਹੋਈ ਹੈ। ਇਸ ਤੋਂ ਬਾਅਦ ਇੱਕ ਵਾਰ ਫੇਰ ਰਣਬੀਰ ਤੇ ਆਲਿਆ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਜੀ ਹਾਂ, ਹੁਣ ਸੁਰਖੀਆਂ ਦਾ ਕਾਰਨ ਹੈ ਦੋਵਾਂ ਦਾ ਇੱਕ ਜਨਰਲ ਮੀਟਿੰਗ ‘ਚ ਇਕੱਠੇ ਨਜ਼ਰ ਆਉਣਾ। ਦੋਵਾਂ ਨੇ ਇਹ ਮੀਟਿੰਗ ਕਿਸ ਨਾਲ ਤੇ ਕਿਉਂ ਕੀਤੀ, ਇਸ ਬਾਰੇ ਵਧੇਰੇ ਜਾਣਕਾਰੀ ਨਹੀਂ। ਦੋਵਾਂ ਨੂੰ ਦੇਖ ਲੱਗ ਰਿਹਾ ਹੈ ਕਿ ਹੁਣ ਇਹ ਆਪਣਾ ਪਿਆਰ ਕਿਸੇ ਤੋਂ ਲੁਕਾਉਣਾ ਨਹੀਂ ਚਾਹੁੰਦੇ।
ਦੋਵਾਂ ਦੀ ਮੀਟਿੰਗ ਤੋਂ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਦੋਵਾਂ ਨੇ ਇਸ ਦੌਰਾਨ ਇੰਟੀਰੀਅਰ ਡਿਜ਼ਾਇਨਰ ਫਾਰਮ ‘ਚ ਜਾਂਦੇ ਹੋਏ ਨਜ਼ਰ ਆਏ ਸੀ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਦੋਵੇਂ ਜਲਦੀ ਹੀ ਇਕੱਠੇ ਇੱਕ ਘਰ ਖਰੀਦਣ ਦੀ ਪਲਾਨਿੰਗ ਕਰ ਰਹੇ ਹਨ।ਜੇਕਰ ਦੋਵਾਂ ਦੇ ਕੰਮ ਦੀ ਗੱਲ ਕਰੀਏ ਤਾਂ ਆਲਿਆ-ਰਣਬੀਰ ਦੋਵੇਂ ਪਹਿਲੀ ਵਾਰ ਅਯਾਨ ਮੁਖਰਜੀ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਨਜ਼ਰ ਆਵੇਗੀ। ਫ਼ਿਲਮ ‘ਚ ਇਨ੍ਹਾਂ ਤੋਂ ਇਲਾਵਾ ਅਮਿਤਾਭ ਬੱਚਨ ਤੇ ਮੌਨੀ ਰਾਏ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸੇ ਫ਼ਿਲਮ ਦੌਰਾਨ ਹੀ ਦੋਵਾਂ ਦੇ ਅਫੇਅਰ ਦੀ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਸੀ।

© 2016 News Track Live - ALL RIGHTS RESERVED