ਰਾਹੁਲ ਗਾਂਧੀ 10 ਦਸੰਬਰ ਨੂੰ ਮੁਹਾਲੀ ਆਉਣਗੇ

Dec 05 2018 02:50 PM
ਰਾਹੁਲ ਗਾਂਧੀ 10 ਦਸੰਬਰ ਨੂੰ ਮੁਹਾਲੀ ਆਉਣਗੇ

ਚੰਡੀਗੜ੍ਹ:

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 10 ਦਸੰਬਰ ਨੂੰ ਮੁਹਾਲੀ ਆਉਣਗੇ। ਦੋਵੇਂ ਲੀਡਰ 'ਨਵਜੀਵਨ' ਅਖ਼ਬਾਰ ਦੇ ਰੀ-ਲਾਂਚ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮੁਹਾਲੀ ਪੁੱਜ ਰਹੇ ਹਨ।
ਲਾਂਚ ਪ੍ਰੋਗਰਾਮ ਮੁਹਾਲੀ ਦੇ ਸਪੋਰਟਸ ਸਟੇਡੀਅਮ ਵਿੱਚ ਕਰਵਾਇਆ ਜਾਏਗਾ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਇਹ ਪ੍ਰੋਗਰਾਮ ਕਰਵਾਉਣ ਦੀ ਯੋਜਨਾ ਸੀ ਪਰ ਕਾਂਗਰਸ ਪਾਰਟੀ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਪ੍ਰੋਗਰਾਮ ਦੀ ਥਾਂ ਬਦਲ ਕੇ ਮੁਹਾਲੀ ਕਰਨ ਦਾ ਫੈਸਲਾ ਕੀਤਾ ਹੈ।

© 2016 News Track Live - ALL RIGHTS RESERVED