ਭਾਰਤ ਨੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਮਾਤ ਦਿੱਤੀ

Jun 17 2019 04:03 PM
ਭਾਰਤ ਨੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਮਾਤ ਦਿੱਤੀ

ਮੈਨਚੇਸਟਰ:

ਵਰਲਡ ਕੱਪ ‘ਚ ਭਾਰਤ ਨੇ ਇੱਕ ਵਾਰ ਫੇਰ ਪਾਕਿਸਤਾਨ ਨੂੰ ਮਾਤ ਦਿੱਤੀ ਹੈ। ਕੱਲ੍ਹ ਓਲਡ ਟ੍ਰੈਫਰਡ ਮੈਦਾਨ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਪਾਕਿ ਨੂੰ 89 ਦੌੜਾਂ (ਢਕਵਰਥ-ਲੇਵੀਸ ਨਿਯਮ ਮੁਤਾਬਕ) ਹਰਾ ਦਿੱਤਾ। ਇਹ ਸੱਤਵੀਂ ਵਾਰ ਹੈ ਜਦੋਂ ਭਾਰਤ ਨੇ ਪਾਕਿ ਨੂੰ ਵਰਲਡ ਕੱਪ ਦੌਰਾਨ ਮਾਤ ਦਿੱਤੀ ਹੈ। ਬੀਤੇ ਦਿਨੀਂ ਹੋਏ ਸ਼ਾਨਦਾਰ ਮੈਚ ‘ਚ ਭਾਰਤੀ ਟੀਮ ਦੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਕੇ.ਅੇਲ ਰਾਹੁਲ ਨੇ ਕਮਾਲ ਦੀ ਪਾਰੀ ਖੇਡੀ।
ਰੋਹਿਤ ਸ਼ਰਮਾ ਨੇ 140 ਦੋੜਾਂ ਦੇ ਨਾਲ ਆਪਣੇ ਕਰਅਿਰ ਦਾ 24ਵਾਂ ਸੈਂਕੜਾ ਪੂਰਾ ਕੀਤਾ ਇਸ ਤੋਂ ਇਲਾਵਾ ਰਾਹੁਲ ਨੇ ਵੀ 57 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ 77 ਦੋੜਾਂ ਦੀ ਪਾਰੀ ਖੇਡੀ। 140 ਦੌੜਾਂ ਦੀ ਸ਼ਾਨਦਾਰੀ ਪਾਰੀ ਲਈ ਰੋਹਿਤ ਸ਼ਰਮਾ ਮੈਨ ਆਫ਼ ਦ ਮੈਚ ਰਹੇ। ਇਸ ਦੇ ਨਾਲ ਹੀ ਕੱਲ੍ਹ ਟਾਸ ਹਾਰਨ ਤੋਂ ਬਾਅਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ। ਭਾਰਤ ਨੇ ਮੈਚ ‘ਚ ਪਾਕਿਸਤਾਨ ਨੂੰ 337 ਦੌੜਾਂ ਦਾ ਟੀਚਾ ਦਿੱਤਾ।
ਜਿਸ ਦੇ ਜਵਾਬ ‘ਚ ਪਾਕਿਸਤਾਨੀ ਟੀਮ ਨੇ 40 ਓਵਰਾਂ ‘ਚ 6 ਵਿਕਟਾਂ ਗੁਵਾਂ ਕੇ 212 ਦੋੜਾਂ ਹੀ ਬਣਾਇਆਂ। ਭਾਰਤੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਇਸ ‘ਚ ਹਾਰਦਿਕ ਪਾਂਡੀਆ, ਕੁਲਦੀਪ ਯਾਦਵ ਅਤੇ ਵਿਜੈ ਸ਼ੰਕਰ ਨੇ ਦੋ ਦੋ ਵਿਕਟ ਲਏ। ਭਾਰਤੀ ਟੀਮ ਦੀ ਇਸ ਜਿੱਤ ਦੇ ਨਾਲ ਹੀ ਟੀਮ 10 ਟੀਮਾਂ ‘ਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਭਾਰਤ ਹੁਣ ਤਕ ਕੋਈ ਮੈਚ ਨਹੀ ਹਾਰਿਆ।

© 2016 News Track Live - ALL RIGHTS RESERVED