ਭਾਰਤ ਵਿਸ਼ਵ ਕੱਪ ਦੇ ਆਪਣੇ ਛੇਵੇਂ ਮੈਚ ‘ਚ ਵੈਸਟ ਇੰਡੀਜ਼ ਨਾਲ ਭਿੜੇਗਾ

Jun 27 2019 02:15 PM
ਭਾਰਤ ਵਿਸ਼ਵ ਕੱਪ ਦੇ ਆਪਣੇ ਛੇਵੇਂ ਮੈਚ ‘ਚ ਵੈਸਟ ਇੰਡੀਜ਼ ਨਾਲ ਭਿੜੇਗਾ

ਮੈਨਚੈਸਟਰ:

ਭਾਰਤ ਵਿਸ਼ਵ ਕੱਪ ਦੇ ਆਪਣੇ ਛੇਵੇਂ ਮੈਚ ‘ਚ ਵੈਸਟ ਇੰਡੀਜ਼ ਨਾਲ ਭਿੜੇਗਾ। ਇਸ ‘ਚ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਕ੍ਰਿਕੇਟ ਟੀਮ ਵੈਸਟ ਇੰਡੀਜ਼ ਨਾਲ ਹੈ। ਇਸ ਟੂਰਨਾਮੈਂਟ ‘ਚ ਭਾਰਤ ਅਜੇ ਤਕ ਕੋਈ ਵੀ ਮੈਚ ਨਹੀ ਹਾਰਿਆ। ਅਜਿਹੇ ‘ਚ ਇੱਕ ਹੋਰ ਮੈਚ ਦੀ ਜਿੱਤ ਦੇ ਨਾਲ ਹੀ ਭਾਰਤ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਵੇਗਾ।
ਵੈਸਟ ਇੰਡੀਜ਼ ਦੀ ਟੀਮ ਕੋਲ ਉਂਝ ਤਾਂ ਗੁਆਉਣ ਲਈ ਕੁਝ ਨਹੀਂ ਹੈ ਪਰ ਉਹ ਬਾਕਿ ਦੇ ਮੈਚਾਂ ‘ਚ ਹੋਰ ਟੀਮਾਂ ਦਾ ਸਮੀਕਰਨ ਵਿਗਾੜਣ ਦੀ ਕੋਸ਼ਿਸ਼ ਕਰੇਗੀ। ਜੇਕਰ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਆਪਣੇ ਪਹਿਲੇ ਤਿੰਨ ਮੈਚ ਆਸਾਨੀ ਨਾਲ ਜਿੱਤ ਹਾਸਲ ਕੀਤੀ ਸੀ ਪਰ ਭਾਰਤੀ ਟੀਮ ਨੂੰ ਅਫ਼ਗ਼ਾਨਿਸਤਾਨ ਦੀ ਟੀਮ ਨਾਲ ਜਿੱਤ ਹਾਸਲ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪਈ ਸੀ।
ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੁਹੰਮਦ ਸ਼ੰਮੀ ਦਾ ਵੈਸਟਇੰਡੀਜ਼ ਖ਼ਿਲਾਫ਼ ਖੇਡਣਾ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ। ਕਿਉਂਕਿ ਭੁਵਨੇਸ਼ਵਰ ਦੀ ਸੱਟ ਤੋਂ ਬਾਅਦ ਉਸ ਦੀ ਸਥਿਤੀ ਸਾਫ਼ ਨਹੀਂ ਹੈ। ਆਪਣੀ ਲਗਾਤਾਰ ਜਿੱਤਾਂ ਤੋਂ ਬਾਅਦ ਭਾਰਤ ਟੀਮਾਂ ਦੀ ਲਿਸਟ ‘ਚ ਤੀਜੇ ਸਥਾਨ ‘ਤੇ ਹੈ ਅਤੇ ਉਸ ਦੀ ਥਾਂ ਸੈਮੀਫਾਈਨਲ ‘ਚ ਪੱਕੀ ਮੰਨੀ ਜਾ ਰਹੀ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED