ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ

Jul 15 2019 03:36 PM
ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ

ਲੰਡਨ:

ਸਾਲ 2019 ਕ੍ਰਿਕੇਟ ਵਿਸ਼ਵ ਕੱਪ ਦਾ ਖਿਤਾਬੀ ਮੈਚ ਜਿਸ ਹਿਸਾਬ ਨਾਲ ਖ਼ਤਮ ਹੋਇਆ, ਉਸ ਨੂੰ ਦੇਖ ਕੇ ਦਰਸ਼ਕਾਂ ਦੇ ਜਿਵੇਂ ਸਾਹ ਹੀ ਰੁਕ ਗਏ। ਮੁਕਾਬਲਾ ਇੰਨਾ ਰੁਮਾਂਚਕ ਸੀ ਕਿ ਪਹਿਲਾਂ ਮੈਚ ਬਰਾਬਰੀ 'ਤੇ ਖ਼ਤਮ ਹੋਇਆ ਅਤੇ ਫਿਰ ਆਖਰੀ ਫੈਸਲੀ ਲਈ ਖਿਡਾਏ ਗਏ ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰੀ 'ਤੇ ਰਹੀਆਂ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 241 ਦੌੜਾਂ ਜੋੜੀਆਂ। 242 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਬੇਨ ਸਟੋਕਸ ਦੀਆਂ ਨਾਬਾਦ 84 ਤੇ ਜੋਸ ਬਟਲਰ ਦੀਆਂ 59 ਦੌੜਾਂ ਦੀ ਪਾਰੀਆਂ ਦੇ ਬਾਵਜੂਦ ਇੰਗਲੈਂਡ ਦੀ ਪੂਰੀ ਟੀਮ 241 ਦੌੜਾਂ 'ਤੇ ਆਊਟ ਹੋ ਗਈ। ਮੈਚ ਟਾਈ ਰਿਹਾ, ਫਿਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ।
ਸੁਪਰ ਓਵਰ ਵਿੱਚ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ। ਇਸ ਮਗਰੋਂ ‘ਬਾਊਂਡਰੀਜ਼’ ਨਾਲ ਫ਼ੈਸਲਾ ਕੀਤਾ ਗਿਆ। ਮੇਜ਼ਬਾਨ ਇੰਗਲੈਂਡ ਨੇ ਵੱਧ ‘ਬਾਊਂਡਰੀਜ਼’ ਲਗਾਈਆਂ ਸਨ ਅਤੇ ਅਖ਼ੀਰ ਵਿੱਚ 1975 ਤੋਂ ਚੱਲੀ ਆ ਰਹੀ ਉਸ ਦੇ ਖ਼ਿਤਾਬ ਦੀ ਉਡੀਕ ਖ਼ਤਮ ਹੋ ਗਈ। ਨਿਊਜ਼ੀਲੈਂਡ ਦੇ ਖਿਡਾਰੀਆਂ ਨੇ ਬਹੁਤ ਮਿਹਨਤ ਕੀਤੀ ਪਰ ਕਿਸਮਤ ਸਾਥ ਨਾਲ ਨਾ ਹੋਣ ਕਾਰਨ ਉਹ ਕਈ ਵਾਰ ਵਿਸ਼ਵ ਜੇਤੂ ਬਣਨ ਤੋਂ ਖੁੰਝ ਗਏ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED