ਵਿਅਕਤੀ ਕੋਲੋਂ 16.16 ਗਰਾਮ ਚਿੱਟਾ ਫੜਨ ਵਿਚ ਸਫ਼ਲਤਾ

Dec 07 2018 01:14 PM
ਵਿਅਕਤੀ ਕੋਲੋਂ 16.16 ਗਰਾਮ ਚਿੱਟਾ ਫੜਨ ਵਿਚ ਸਫ਼ਲਤਾ

ਡਮਟਾਲ

ਸਟੇਟ ਨਾਰਕੋਟਿਕਸ ਕੰਟਰੋਲ ਯੂਨਿਟ ਕਾਂਗੜਾ ਵਲੋਂ ਇਕ ਵਿਅਕਤੀ ਕੋਲੋਂ 16.16 ਚਿੱਟਾ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਜ਼ਿਲ੍ਹਾ ਕਾਂਗੜਾ ਦੇ ਡੀ.ਐਸ.ਪੀ. ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਨਾਰਕੋਟਿਕਸ ਟੀਮ ਨੇ ਪਿੰਡ ਭਦਰੋਆ ਵਿਚ ਨਾਕਾ ਲਗਾਇਆ ਹੋਇਆ ਸੀ ਕਿ ਇਸ ਦੌਰਾਨ ਹੈੱਡ ਕਾਂਸਟੇਬਲ ਦੀਪਕ ਕੁਮਾਰ, ਮਨਜੀਤ ਕੁਮਾਰ ਨੇ ਪੁਲਿਸ ਪਾਰਟੀ ਨਾਲ ਇਕ ਵਿਅਕਤੀ ਕੋਲੋਂ 16.16 ਗਰਾਮ ਚਿੱਟਾ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਫੜੇ ਗਏ ਵਿਅਕਤੀ ਦੀ ਪਹਿਚਾਣ ਲਬ ਕੁਮਾਰ ਪੁੱਤਰ ਜਸਪਾਲ ਸਿੰਘ ਨਿਵਾਸੀ ਭਦਰੋਆ ਵਜੋਂ ਹੋਈ ਹੈ | ਉਕਤ ਵਿਅਕਤੀ ਦੇ ਿਖ਼ਲਾਫ਼ ਥਾਣਾ ਕੰਡਵਾਲ ਵਿਖੇ ਧਾਰਾ 21-61-85 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

© 2016 News Track Live - ALL RIGHTS RESERVED