108ਵੇਂ ਗਵਾਹ 'ਤੇ ਜਿਰਾਹ ਹੋਈ

Dec 14 2018 02:24 PM
108ਵੇਂ ਗਵਾਹ 'ਤੇ ਜਿਰਾਹ ਹੋਈ

ਪਠਾਨਕੋਟ,

ਜ਼ਿਲ੍ਹਾ ਅਤੇ ਸੈਸ਼ਨ ਜੱਜ ਪਠਾਨਕੋਟ ਦੀ ਅਦਾਲਤ ਵਿਚ ਬੰਦ ਕਮਰੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰੋਜ਼ਾਨਾ ਦੀ ਸੁਣਵਾਈ ਅਧੀਨ ਚੱਲ ਰਹੇ ਬਹੁ-ਚਰਚਿਤ ਰਸਾਨਾ ਕਠੂਆ ਜਬਰ ਜ਼ਨਾਹ ਅਤੇ ਕਤਲ ਕੇਸ ਦੇ ਮਾਮਲੇ ਦੀ ਅੱਜ ਸੁਣਵਾਈ ਹੋਈ | ਇਸ ਦੌਰਾਨ ਇਸ ਮਾਮਲੇ ਦੇ ਸੱਤ ਦੋਸ਼ੀ ਭਾਰੀ ਸੁਰੱਖਿਆ ਹੇਠ ਗੁਰਦਾਸਪੁਰ ਤੋਂ ਪਠਾਨਕੋਟ ਅਦਾਲਤ ਵਿਚ ਦੁਪਹਿਰ ਲਗਪਗ 12:45 ਵਜੇ ਪਹੁੰਚੇ ਅਤੇ ਅਦਾਲਤ ਦੀ ਕਾਰਵਾਈ ਕਰੀਬ ਸ਼ਾਮ 5:30 ਵਜੇ ਤੱਕ ਚੱਲੀ | ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਬਚਾਓ ਪੱਖ ਦੇ ਵਕੀਲ ਅਨਮੋਲ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਸੁਣਵਾਈ ਦੌਰਾਨ 108ਵੇਂ ਗਵਾਹ 'ਤੇ ਜਿਰਾਹ ਹੋਈ ਹੈ | ਇਹ ਗਵਾਹ ਐੱਸ.ਆਈ.ਟੀ. ਦੇ ਮੁਖੀ ਜੰਮੂ ਕ੍ਰਾਈਮ ਬਰਾਂਚ ਦੇ ਐੱਸ.ਪੀ. ਨਵੇਦ ਪੀਰਯਾਦਾ ਹਨ, ਜਿਨ੍ਹਾਂ 'ਤੇ ਕੱਲ੍ਹ ਵੀ ਜਿਰਾਹ ਹੋਵੇਗੀ | ਉਨ੍ਹਾਂ ਦੱਸਿਆ ਕਿ ਇਹ ਐੱਸ.ਪੀ. ਇਸ ਕੇਸ ਦੇ ਅਹਿਮ ਗਵਾਹ ਹਨ | 

© 2016 News Track Live - ALL RIGHTS RESERVED