ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 7 ਲੋਕਾਂ ਦੇ ਚਲਾਨ ਕੱਟੇ

Dec 15 2018 03:01 PM
ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 7 ਲੋਕਾਂ ਦੇ ਚਲਾਨ ਕੱਟੇ

ਪਠਾਨਕੋਟ

ਸਿਵਲ ਸਰਜਨ ਡਾ: ਨੈਨਾ ਸਲਾਥੀਆ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ: ਤਰਸੇਮ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਦੀ ਟੀਮ ਵਲੋਂ ਜਿਸ ਦੀ ਅਗਵਾਈ ਇੰਸਪੈਕਟਰ ਅਵਿਨਾਸ਼ ਸ਼ਰਮਾ ਕਰ ਰਹੇ ਸਨ | ਟੀਮ ਨੇ ਬੱਸ ਸਟੈਂਡ ਜੀ.ਟੀ. ਰੋਡ ਪਠਾਨਕੋਟ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ 7 ਲੋਕਾਂ ਦੇ ਚਲਾਨ ਕੱਟੇ ਅਤੇ ਹੋਰਨਾਂ ਨੰੂ ਚਿਤਾਵਨੀ ਦਿੱਤੀ | ਇਨ੍ਹਾਂ ਵਿਚੋਂ 6 ਦੁਕਾਨਦਾਰ ਜਿਨ੍ਹਾਂ ਨੇ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖੀਆਂ ਸਨ ਤੇ ਨਾਲ ਖੁੱਲ੍ਹੀਆਂ ਸਿਗਰਟਾਂ, ਤੰਬਾਕੂ ਪਦਾਰਥ ਵੇਚ ਰਹੇ ਸਨ ਅਤੇ ਇਕ ਵਿਅਕਤੀ ਤੋਂ ਤੰਬਾਕੂ ਫੜਿਆ ਗਿਆ | ਉਨ੍ਹਾਂ ਇਸ ਸਮੇਂ ਕਿਹਾ ਸਾਡਾ ਮਕਸਦ ਲੋਕਾਂ ਨੰੂ ਤੰਗ ਕਰਨਾ ਨਹੀਂ ਸਗੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਹਰੇਕ ਵਾਸੀ ਤੰਦਰੁਸਤ ਅਤੇ ਖ਼ੁਸ਼ਹਾਲ ਰਹੇ | ਟੀਮ ਵਿਚ ਵਿਪਨ ਅਨੰਦ, ਕੁਲਵਿੰਦਰ ਢਿੱਲੋਂ ਅਤੇ ਵਰਿੰਦਰ ਕੁਮਾਰ ਹਾਜ਼ਰ ਸਨ |

© 2016 News Track Live - ALL RIGHTS RESERVED