ਜੇਠ ਨੇ ਕੀਤੀਆ ਅਸ਼ਲੀਲ ਹਰਕਤਾਂ, ਪੁਲੀਸ ਨੇ ਕੀਤਾ ਮਾਮਲਾ ਦਰਜ

Jun 27 2018 02:27 PM
ਜੇਠ ਨੇ ਕੀਤੀਆ ਅਸ਼ਲੀਲ ਹਰਕਤਾਂ, ਪੁਲੀਸ ਨੇ ਕੀਤਾ ਮਾਮਲਾ ਦਰਜ


ਪਠਾਨਕੋਟ 
ਜੇਠ ਵੱਲੋਂ ਅਸ਼ਲੀਲ ਹਰਕਤਾਂ ਕਰਨ ਤੇ ਥਾਣਾ ਡਵੀਜਨ ਨੰਬਰ-2 ਦੀ ਪੁਲੀਸ ਨੇ ਰਜਨੀ ਬਾਲਾ ਪੁੱਤਰੀ ਕੁਲਦੀਪ ਰਾਜ ਵਾਸੀ ਸਰਨਾ ਦੇ ਬਿਆਨਾਂ ਤੇ ਰਜਨੀਸ਼ ਕੁਮਾਰ ਪੁੱਤਰ ਕਿਸ਼ਨ ਚੰਦ ਵਾਸੀ ਭਦਰੋਆ, ਪਠਾਨਕੋਟ ਦੇ ਖਿਲਾਫ ਧਾਰਾ 354, 354-ਏ ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਰਜਨੀ ਬਾਲਾ ਨੇ ਦੱਸਿਆ ਕਿ ਉਸ ਦਾ ਵਿਆਹ 10 ਅਪਰੈਲ 2011 ਨੂੰ ਹਰੀਸ ਕੁਮਾਰ ਵਾਸੀ ਭਦਰੋਆ ਨਾਲ ਹੋਇਆ ਸੀ। ਸਾਦੀ ਦੇ ਥੋੜੇ ਸਮੇਂ ਬਾਅਦ ਹੀ ਉਸ ਦੀ ਪਤੀ ਪ੍ਰਾਈਵੇਟ ਨੋਕਰੀ ਕਰਨ ਲਈ ਗੁੜਗਾਊ ਚਲਾ ਗਿਆ। ਉਸ ਦਾ ਜੇਠ ਰਜਨੀਸ਼ ਕੁਮਾਰ ਜੋ ਕਿ ਉਸ ਨੂੰ ਗਲਤ ਨਜਰਾ ਨਾਲ ਦੇਖਦਾ ਸੀ ਤੇ ਗੰਦੇ ਇਸਾਰੇ ਕਰਦਾ ਸੀ। ਇੱਕ ਦਿਨ ਜਦੋ ਉਹ ਆਪਣੇ ਸਰੁਹੇ ਘਰ ਦੀ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਉਸਦੇ ਜੇਠ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆ। ਇਸ ਸਬੰਧ ਵਿੱਚ ਥਾਣੇ ਦੇ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਜਨੀ ਬਾਲਾ ਦੇ ਬਿਆਨ ਤੇ ਮੁਲਜਮ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED