ਭਾਰਤ ਦੇ ਨਵੇਂ ਨੋਟਾਂ ਨੂੰ ਅੰਗੂਠਾ ਵਿਖਾ ਦਿੱਤਾ

ਭਾਰਤ ਦੇ ਨਵੇਂ ਨੋਟਾਂ ਨੂੰ ਅੰਗੂਠਾ ਵਿਖਾ ਦਿੱਤਾ

ਕਾਠਮੰਡੂ:

ਨੇਪਾਲ ਨੇ ਭਾਰਤ ਦੇ ਨਵੇਂ ਨੋਟਾਂ ਨੂੰ ਅੰਗੂਠਾ ਵਿਖਾ ਦਿੱਤਾ ਹੈ। ਨੇਪਾਲ ਸਰਕਾਰ ਨੇ ਦੋ ਹਜ਼ਾਰ, ਪੰਜ ਸੌ ਤੇ ਦੋ ਸੌ ਰੁਪਏ ਦੇ ਨਵੇਂ ਭਾਰਤੀ ਨੋਟਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਹੈ। ਇਹ ਨੋਟ ਭਾਰਤ 'ਚ 2016 ਵਿੱਚ ਹੋਈ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਸਨ।
8 ਨਵੰਬਰ, 2016 ਦੀ ਸ਼ਾਮ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਲਗਪਗ ਦੋ ਸਾਲ ਬਾਅਦ ਨੇਪਾਲ 'ਚ ਨੋਟਬੰਦੀ ਮਗਰੋਂ ਆਏ ਨਵੇਂ ਨੋਟਾਂ ਨੂੰ ਗੈਰ-ਕਾਨੂੰਨੀ ਐਲਾਨ ਦਿੱਤਾ ਗਿਆ ਸੀ। ਹਾਲਾਕਿ ਇਨ੍ਹਾਂ ਨਵੇਂ ਨੋਟਾਂ ਨੂੰ ਨੇਪਾਲ 'ਚ ਬੰਦ ਕਰਨ ਦਾ ਫੈਸਲਾ ਕੈਬਨਿਟ 'ਚ ਸੋਮਵਾਰ ਹੀ ਲੈ ਲਿਆ ਗਿਆ ਸੀ ਪਰ ਇਸ ਦਾ ਖੁਲਾਸਾ ਵੀਰਵਾਰ ਕੀਤਾ ਗਿਆ।
ਇਸ ਫੈਸਲੇ ਮੁਤਾਬਕ ਦੋ ਹਜ਼ਾਰ, ਪੰਜ ਸੌ ਤੇ ਦੋ ਸੌ ਰੁਪਏ ਦੇ ਭਾਰਤੀ ਨੋਟਾਂ ਨੂੰ ਰੱਖਣਾ, ਇਨ੍ਹਾਂ ਬਦਲੇ ਕੁਝ ਖਰੀਦਣਾ ਜਾਂ ਭਾਰਤ ਤੋਂ ਨੇਪਾਲ 'ਚ ਇਹ ਨੋਟ ਲੈ ਕੇ ਜਾਣਾ ਗੈਰ-ਕਾਨੂੰਨੀ ਹੋ ਗਿਆ ਹੈ।

© 2016 News Track Live - ALL RIGHTS RESERVED