ਇੰਡੀਗੋ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ

ਇੰਡੀਗੋ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ

ਨਵੀਂ ਦਿੱਲੀ:

ਸੰਸਦ ਕਮੇਟੀ ਦਾ ਕਹਿਣਾ ਹੈ ਕਿ ਪ੍ਰਾਈਵੇਟ ਖੇਤਰ ਦੀ ਏਅਰਲਾਈਨ ਇੰਡੀਗੋ ਇਸ ਸਾਲ ਯਾਤਰੀਆਂ ਮੁਤਾਬਕ ਸਭ ਤੋਂ ਖ਼ਰਾਬ ਸੇਵਾਵਾਂ ਦੇਣ ਵਾਲੀ ਏਅਰਲਾਈਨ ਰਹੀ ਹੈ। ਜਦਕਿ ਏਅਰਇੰਡੀਆ ਦੇ ਯਾਰਤੀ-ਸਾਮਾਨ ਨੀਤੀ ਸਭ ਤੋਂ ਵਧੀਆ ਰਹੀ ਹੈ। ਇਸ ਰਿਪੋਰਟ ਦੀ ਤਾਜ਼ਾ ਜਾਣਕਾਰੀ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਤੇ ਕਮੇਟੀ ਮੈਂਬਰ ਡੇਰੇਕ ਓ’ਬ੍ਰਾਇਨ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ‘ਚ ਦਿੱਤੀ।
ਇਸ ‘ਚ ਕਿਹਾ ਗਿਆ ਕਿ ਤਿਉਹਾਰਾਂ ਦੇ ਮੌਸਮ ‘ਚ ਕੁਝ ਏਅਰਲਾਈਨਜ਼ ਨੇ ਯਾਤਰੀਆਂ ਤੋਂ ਆਮ ਨਾਲੋਂ 8-10 ਗੁਣਾ ਜ਼ਿਆਦਾ ਕਿਰਾਇਆ ਲਿਆ। ਓ’ਬ੍ਰਾਇਨ ਨੇ ਕਿਹਾ, “ਇਸ ਗੱਲ ਨੂੰ ਲੈ ਕੇ ਕਮੇਟੀ ਸਾਫ ਹੈ ਕਿ ਇੰਡੀਗੋ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। 30 ਮੈਂਬਰਾਂ ਨੇ ਇਸ ਗੱਲ ‘ਤੇ ਆਪਣੀ ਸਹਿਮਤੀ ਜਤਾਈ ਹੈ।"
ਉਨ੍ਹਾਂ ਕਿਹਾ, “ਕਮੇਟੀ ਦਾ ਹਰ ਮੈਂਬਰ ਕੁੱਝ ਪ੍ਰਾਈਵੇਟ ਏਅਰਲਾਈਨਾਂ ਦੇ ਵਤੀਰੇ ਤੋਂ ਨਾਖੁਸ਼ ਹੈ ਪਰ ਇੰਡੀਗੋ ਦੇ ਮਾਮਲੇ ‘ਚ ਕੁਝ ਜ਼ਿਆਦਾ ਹੀ ਨਿਰਾਸ਼ ਹਨ। ਇਹ ਏਅਰਲਾਈਨ ਸਾਮਾਨ ਦਾ ਭਾਰ 1-2 ਕਿਲੋ ਜ਼ਿਆਦਾ ਹੋਣ ‘ਤੇ ਵੀ ਕਿਰਾਇਆ ਲੈਂਦੀ ਹੈ।"
ਟੀਐਮਸੀ ਸਾਂਸਦ ਨੇ ਕਿਹਾ ਕਿ ਇਹ ਸਿਰਫ ਉਨ੍ਹਾਂ ਦਾ ਨਹੀਂ ਸਗੋਂ ਸਾਰੇ ਮੈਂਬਰਾਂ ਦਾ ਕਹਿਣਾ ਹੈ। ਇਸ ਦੇ ਨਾਲ ਹੀ ਕਮੇਟੀ ‘ਚ ਸਿਫਾਰਸ਼ ਕੀਤੀ ਗਈ ਹੈ ਕਿ ਟਿਕਟ ਰੱਦ ਕਰਨ ‘ਤੇ ਕਿਰਾਏ ‘ਚ 5 ਫੀਸਦੀ ਦੀ ਕਟੌਤੀ ਹੀ ਹੋਣੀ ਚਾਹੀਦੀ ਹੈ।
ਸਾਮਾਨ ਨਾਲ ਜੁੜੀ ਨੀਤੀ ਬਾਰੇ ਉਨ੍ਹਾਂ ਕਿਹਾ ਕਿ ਸਰਕਾਰੀ ਏਅਰਲਾਈਨ ਦੀ ਇਸ ਨਾਲ ਜੁੜੀ ਨੀਤੀ ਸਭ ਤੋਂ ਵਧੀਆ ਹੈ। ਕੰਪਨੀਆਂ ਨੂੰ ਸਾਮਾਨ ਦੀ ਸੀਮਾ ‘ਚ ਵਾਧਾ ਕਰਨਾ ਚਾਹੀਦਾ ਹੈ।

© 2016 News Track Live - ALL RIGHTS RESERVED