ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਹੀ ਕੁਝ ਹੋਰ ਕੰਪਨੀਆਂ ਵੀ ਦਾਅਵੇਦਾਰਾਂ ਦੀ ਲਿਸਟ ‘ਚ ਸ਼ਾਮਲ

ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਹੀ ਕੁਝ ਹੋਰ ਕੰਪਨੀਆਂ ਵੀ ਦਾਅਵੇਦਾਰਾਂ ਦੀ ਲਿਸਟ ‘ਚ ਸ਼ਾਮਲ

ਨਵੀਂ ਦਿੱਲੀ:

ਦੀਵਾਲੀਆ ਪ੍ਰਕ੍ਰਿਆ ਤੋਂ ਲੰਘ ਰਹੀ ਅਨਿਲ ਅੰਬਾਨੀ ਦੀ ਕੰਪਨੀ ਆਰਕਾਮ ‘ਤੇ ਬਕਾਇਆ ਰਕਮ 57,382 ਕਰੋੜ ਰੁਪਏ ਤਕ ਪੁਹੰਚ ਚੁੱਕੀ ਹੈ। ਕੰਪਨੀ ਨੇ ਸੋਮਵਾਰ ਨੂੰ ਰੈਗੂਲੈਟਰੀ ਫਾਈਲਿੰਗ ‘ਚ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਹੀ ਕੁਝ ਹੋਰ ਕੰਪਨੀਆਂ ਵੀ ਦਾਅਵੇਦਾਰਾਂ ਦੀ ਲਿਸਟ ‘ਚ ਸ਼ਾਮਲ ਹਨ।
ਅੰਤ੍ਰਿਮ ਰੈਜੋਲਿਊਸ਼ਨ ਪ੍ਰੋਫੈਸ਼ਨਲ (ਆਈਆਰਪੀ) ਪ੍ਰਦੀਪ ਕੁਮਾਰ ਸੇਠੀ ਨੇ 8,189 ਕਰੋੜ ਰੁਪਏ ਦੇ ਨਵੇਂ ਦਾਅਵੇ ਤੋਂ ਇਲਾਵਾ 30 ਕਰੋੜ ਰੁਪਏ ਬਕਾਇਆ ਹੋਰ ਜੋੜਿਆ ਹੈ। ਕੁੱਲ 49,223.88 ਕਰੋੜ ਰੁਪਏ ਦੇ ਦਾਅਵੇ ਹੁਣ ਤਕ ਸ਼ਾਮਲ ਕਰ ਲਏ ਗਏ ਹਨ। ਆਰਕਾਮ ਮੁਤਾਬਕ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਨਵੇਂ ਦਾਅਵਿਆਂ ‘ਚ ਰਿਲਾਇੰਸ ਧੀਰੂਭਾਈ ਅੰਬਾਨੂ ਗਰੁੱਪ ਦੀਆਂ ਕੰਪਨੀਆਂ ਦੇ 7000.63 ਕਰੋੜ ਰੁਪਏ ਦੇ ਕਲੇਮ ਸ਼ਾਮਲ ਹਨ ਜਿਸ ‘ਚ ਜ਼ਿਆਦਾਤਰ ਦਾ ਵੈਰੀਫਿਕੇਸ਼ਨ ਕੀਤਾ ਜਾ ਰਿਹਾ ਹੈ।
ਨਵੇਂ ਦਾਅਵੇਦਾਰਾਂ ‘ਚ ਹੋਰ ਵੀ ਕਈ ਕੰਪਨੀਆਂ ਸ਼ਾਮਲ ਹਨ। ਆਈਆਰਪੀ ਨੇ ਚਾਇਨਾ ਡੈਵਲਪਮੈਂਟ ਬੈਂਕ ਦਾ 9,863.89 ਕਰੋੜ ਰੁਪਏ ਦਾ ਪੂਰਾ ਕਲੇਮ ਸ਼ਾਮਲ ਕੀਤਾ ਹੈ। ਪਿਛਲੇ ਮਹੀਨੇ ਆਰਕਾਮ ਦੇ 41 ਕਰਜ਼ਦਾਤਿਆਂ ਨੇ 49,193.46 ਕਰੋੜ ਰੁਪਏ ਦੇ ਦਾਅਵੇ ਕੀਤੇ ਸੀ ਜਿਸ ‘ਚ 95% ਤੋਂ ਜ਼ਿਆਦਾ ਆਈਆਰਪੀ ਨੇ ਸ਼ਾਮਲ ਕੀਤੇ।

© 2016 News Track Live - ALL RIGHTS RESERVED