ਭਾਰਤ ਨੇ 443 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ

Dec 27 2018 03:10 PM
ਭਾਰਤ ਨੇ 443 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ

 

ਆਸਟ੍ਰੇਲੀਆ ਨਾਲ ਜਾਰੀ ਚਾਰ ਟੈਸਟ ਮੈਚਾਂ ਦੀ ਲੜੀ ਦੇ ਆਖ਼ਰੀ ਮੁਕਾਬਲੇ ਵਿੱਚ ਭਾਰਤ ਨੇ 443 ਦੌੜਾਂ ਬਣਾ ਕੇ ਪਹਿਲੀ ਪਾਰੀ ਐਲਾਨ ਦਿੱਤੀ। ਦੂਜੇ ਦਿਨ ਦੀ ਖੇਡ ਦੇ ਅਖੀਰ ਸਮੇਂ ਭਾਰਤ ਨੇ 169 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਸਿਰਜਿਆ। ਇਸ ਦੇ ਨਾਲ ਹੀ ਭਾਰਤ ਨੇ 18ਵੀਂ ਵਾਰ ਆਸਟ੍ਰੇਲੀਆ ਵਿਰੁੱਧ 400 ਤੋਂ ਵੱਧ ਦੌੜਾਂ ਬਣਾਈਆਂ ਹਨ।
443 ਦੌੜਾਂ ਦੇ ਵਿਸ਼ਾਲ ਸਕੋਰ ਨੂੰ ਪਾਉਣ ਵਿੱਚ ਭਾਰਤ ਦੇ ਚਾਰ ਬੱਲੇਬਾਜ਼ਾਂ ਨੇ ਅਹਿਮ ਯੋਗਦਾਨ ਪਾਇਆ। ਸਲਾਮੀ ਬੱਲੇਬਾਜ਼ ਮਿਅੰਕ ਦੀਆਂ 76 ਦੌੜਾਂ ਤੋਂ ਬਾਅਦ ਚੇਤੇਵਸ਼ਰ ਪੁਜਾਰਾ ਦੀਆਂ ਸ਼ਾਨਦਾਰ 106 ਦੌੜਾਂ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਕਪਤਾਨ ਵਿਰਾਟ ਕੋਹਲੀ ਨੇ 82 ਦੌੜਾਂ ਅਤੇ ਰੋਹਿਤ ਸ਼ਰਮਾ 63 ਦੌੜਾਂ ਦਾ ਯੋਗਦਾਨ ਪਾ ਕੇ ਟੀਮ ਨੂੰ ਅੱਗੇ ਤਕ ਲੈਕੇ ਗਏ। ਅਜਿੰਕਿਆ ਰਹਾਣੇ ਤੇ ਰਿਸ਼ਭ ਪੰਤ ਨੇ ਕ੍ਰਮਵਾਰ 34 ਤੇ 39 ਦੌੜਾਂ ਬਣਾਈਆਂ। ਮਹਿਮਾਨ ਟੀਮ ਦੇ ਗੇਂਦਬਾਜ਼ਾਂ ਵਿੱਚੋਂ ਪੈਟ ਕੁਮਿੰਨਸ ਸਭ ਤੋਂ ਕਿਫ਼ਾਇਤੀ ਰਹੇ। ਉਨ੍ਹਾਂ 34 ਓਵਰ ਸੁੱਟ ਕੇ 72 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਪੈਟ ਤੋਂ ਬਾਅਦ ਮਿਸ਼ੇਲ ਸਟਾਰਕ ਦੋ, ਜੋਸ਼ ਹੇਜ਼ਲਵੁੱਡ ਤੇ ਨਾਥਨ ਲਿਓਨ ਨੇ ਇੱਕ-ਇੱਕ ਭਾਰਤੀ ਖਿਡਾਰੀ ਨੂੰ ਆਊਟ ਕੀਤਾ।
ਉੱਧਰ, ਆਸਟ੍ਰੇਲੀਆ ਨੇ ਵੀ ਪਹਿਲੀ ਪਾਰੀ ਦੀ ਖੇਡ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤਕ ਮਹਿਮਾਨ ਟੀਮ ਨੇ ਮੇਜ਼ਬਾਨ ਨੂੰ ਸਿਰਫ ਛੇ ਓਵਰ ਹੀ ਸੁੱਟੇ ਪਰ ਆਸਟ੍ਰੇਲੀਆ ਨੇ ਬਗ਼ੈਰ ਕਿਸੇ ਨੁਕਸਾਨ ਦੇ ਅੱਠ ਦੌੜਾਂ ਬਣਾ ਲਈਆਂ ਹਨ। ਇਸ ਚਾਰ ਟੈਸਟ ਮੈਚਾਂ ਦੀ ਲੜੀ ਵਿੱਚ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਹਨ।
ਲੀਡ ਬਣਾਉਣ ਲਈ ਇਸ ਫੈਸਲਾਕੁੰਨ ਮੈਚ ਵਿੱਚ ਭਾਰਤ ਨੇ ਚੰਗਾ ਪ੍ਰਦਰਸ਼ਨ ਕਰਕੇ 400 ਦੌੜਾਂ ਤੋਂ ਵੱਧ ਬਣਾ ਕੇ ਆਸਟ੍ਰੇਲੀਆ ਦੀਆਂ ਮੁਸ਼ਕਲਾਂ ਤਾਂ ਵਧਾ ਹੀ ਦਿੱਤੀਆਂ ਹਨ, ਉੱਥੇ ਹੀ ਮੈਚ ਜਿੱਤਣ ਲਈ ਹੁਣ ਭਾਰਤੀ ਗੇਂਦਬਾਜ਼ਾਂ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ ਕਿ ਉਹ ਮੇਜ਼ਬਾਨ ਬੱਲੇਬਾਜ਼ਾਂ ਨੂੰ ਛੇਤੀ ਹੀ ਨਿਪਟਾ ਦੇਣ।

© 2016 News Track Live - ALL RIGHTS RESERVED