ਸਕੂਲਾਂ ‘ਚ ਹਾਜ਼ਰੀ ਸਮੇਂ ‘ਜੈ ਹਿੰਦ’ ਜਾਂ ‘ਜੈ ਭਾਰਤ’ ਦੇ ਨਾਅਰੇ ਗੁੰਜਦੇ ਸੁਣਾਈ ਦੇਣਗੇ

ਸਕੂਲਾਂ ‘ਚ ਹਾਜ਼ਰੀ ਸਮੇਂ ‘ਜੈ ਹਿੰਦ’ ਜਾਂ ‘ਜੈ ਭਾਰਤ’ ਦੇ ਨਾਅਰੇ ਗੁੰਜਦੇ ਸੁਣਾਈ ਦੇਣਗੇ

ਅਹਿਮਦਾਬਾਦ:

ਗੁਜਰਾਤ ਦੇ ਸਕੂਲਾਂ ‘ਚ ਵਿਦਿਆਰਥੀਆਂ ਲਈ ਅੱਜ ਤੋਂ ਨਵੇਂ ਕਾਨੂੰਨ ਲਾਗੂ ਹੋ ਗਏ ਹਨ। ਅੱਜ ਤੋਂ ਸਕੂਲਾਂ ‘ਚ ਹਾਜ਼ਰੀ ਸਮੇਂ ‘ਜੈ ਹਿੰਦ’ ਜਾਂ ‘ਜੈ ਭਾਰਤ’ ਦੇ ਨਾਅਰੇ ਗੁੰਜਦੇ ਸੁਣਾਈ ਦੇਣਗੇ। ਇਸ ਸਬੰਧੀ ਮੁੱਢਲੀ ਸਿੱਖਿਆ ਡਾਇਰੈਕਟੋਰੀਅਲ ਤੇ ਗੁਜਰਾਤ ਸਕੂਲ ਸਿੱਖਿਆ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਨੋਟੀਫਿਕੇਸ਼ਨ ‘ਚ ਕਿਹਾ ਗਿਆ ਹੈ ਕਿ ਪਹਿਲੀ ਤੋਂ 12 ਤਕ ਦੇ ਵਿਦਿਆਰਥੀਆਂ ਨੂੰ ‘ਜੈ ਹਿੰਦ’ ਤੇ ‘ਜੈ ਭਾਰਤ’ ਕਹਿਣਾ ਲਾਜ਼ਮੀ ਹੋਵੇਗਾ। ਇਸ ਨਾਲ ਉਨ੍ਹਾਂ ਵਿੱਚ ਬਚਪਨ ਤੋਂ ਹੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਇਹ ਨੋਟੀਫਿਕੇਸ਼ਨ ਹਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਭੇਜ ਦਿੱਤਾ ਗਿਆ ਹੈ। ਇਸ ਨਿਯਮ ਨੂੰ ਇੱਕ ਜਨਵਰੀ ਤੋਂ ਹੀ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਗੁਜਰਾਤ ਸਰਕਾਰ ਨੇ ਰਾਜਸਤਾਨ ਦੇ ਜਾਲੋਰ ਦੇ ਰਾਲੋਦ ਪਿੰਡ ਨਿਵਾਸੀ ਇਤਿਹਾਸ ਦੇ ਅਧਿਆਪਕ ਸੰਦੀਪ ਜੋਸ਼ੀ ਦੇ ਸੁਝਾਅ ‘ਤੇ ਨਿਯਮ ਲਾਗੂ ਕੀਤਾ ਹੈ।

© 2016 News Track Live - ALL RIGHTS RESERVED