ਗਣਿਤ ਦਾ ਇੱਕ ਸਵਾਲ ਹੈ ਜਿਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ

Aug 02 2019 02:27 PM
ਗਣਿਤ ਦਾ ਇੱਕ ਸਵਾਲ ਹੈ ਜਿਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ

ਨਵੀਂ ਦਿੱਲੀ:

ਇੰਟਰਨੈੱਟ ‘ਤੇ ਆਏ ਦਿਨ ਕੋਈ ਨਾ ਕੋਈ ਬੁਝਾਰਤ ਜਾਂ ਕੋਈ ਪਜ਼ਲ ਵਾਇਰਲ ਹੁੰਦਾ ਰਹਿੰਦਾ ਹੈ ਜਿਸ ਨੂੰ ਲੋਕ ਸੁਲਝਾਉਣ ‘ਚ ਖੂਬ ਮਜ਼ੇ ਲੈਂਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਮੈਥਸ ਯਾਨੀ ਗਣਿਤ ਦਾ ਇੱਕ ਸਵਾਲ ਹੈ ਜਿਸ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ।
ਇਸ ਸਵਾਲ ਦੇ ਜਵਾਬ ਨੇ ਇੰਟਰਨੈੱਟ ‘ਤੇ ਲੋਕਾਂ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ ਹੈ। ਪਹਿਲੀ ਨਜ਼ਰ ‘ਚ ਸਕੂਲ ਦਾ ਆਸਾਨ ਸਵਾਲ ਨਜ਼ਰ ਆਉਂਦਾ ਹੈ ਪਰ ਇਸ ਦੇ ਜਵਾਬ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਮਵਾਰ ਨੂੰ ਟਵਿਟਰ ਯੂਜ਼ਰਸ 'ਤੇ ਲੋਕਾਂ ਨੇ ਗਣਿਤ ਦਾ ਇੱਕ ਸਵਾਲ ਪੁੱਛਿਆ। ਇਕਵੇਸ਼ਨ ਸੀ 8÷2(2+2)=?
ਇਹ ਸਵਾਲ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਨੂੰ ਹੁਣ ਤਕ 12 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ ਤੇ ਹਜ਼ਾਰਾਂ ਹੀ ਲਾਈਕ ਮਿਲ ਰਹੇ ਹਨ। ਜੇਕਰ ਇਸ ਦੇ ਜਵਾਬ ਬਾਰੇ ਗੱਲ ਕਰੀਏ ਤਾਂ ਇਸ ਦਾ ਜਵਾਬ ਹੈ 16 ਜਾਂ ਫਿਰ ਇੱਕ ਕਿਉਂਕਿ ਦੁਨੀਆ ਦੇ ਕੁਝ ਹਿੱਸਿਆਂ ‘ਚ ਗਣਿਤ ਬੋਡਮਾਸ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਤੇ ਕੁਝ ਹਿੱਸਿਆਂ ‘ਚ ਪੇਮਡਾਸ ਤਰੀਕੇ ਹਨ। ਅਜਿਹੇ ‘ਚ ਇਹ ਦੋਵੇਂ ਜਵਾਬ ਸਹੀ ਹਨ।

© 2016 News Track Live - ALL RIGHTS RESERVED