ਲੇਡੀ ਗਾਗਾ ਨੇ ਟਵਿਟਰ ਅਕਾਉਂਟ ‘ਤੇ ਸੰਸਕ੍ਰਿਤ ‘ਚ ਇੱਕ ਮੰਤਰ ਲਿਖ ਕੇ ਪੋਸਟ ਕੀਤਾ

Oct 22 2019 03:56 PM
ਲੇਡੀ ਗਾਗਾ ਨੇ ਟਵਿਟਰ ਅਕਾਉਂਟ ‘ਤੇ ਸੰਸਕ੍ਰਿਤ ‘ਚ ਇੱਕ ਮੰਤਰ ਲਿਖ ਕੇ ਪੋਸਟ ਕੀਤਾ

ਮੁੰਬਈ:

ਬਾਲੀਵੁੱਡ ਸਟਾਰ ਹੋਵੇ ਜਾਂ ਹੋਵੇ ਕੋਈ ਹਾਲੀਵੁੱਡ ਸਟਾਰ, ਹਰ ਕੋਈ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਬਟੋਰਦਾ ਹੈ। ਹੁਣ ਅਜਿਹੇ ਹਾਲ ‘ਚ ਹਾਲੀਵੁੱਡ ਦੀ ਫੇਮਸ ਐਕਟਰਸ ਤੇ ਸਿੰਗਰ ਲੇਡੀ ਗਾਗਾ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਵੇਖ ਹਰ ਕੋਈ ਹੈਰਾਨ ਹੈ।
ਜੀ ਹਾਂ, ਲੇਡੀ ਗਾਗਾ ਨੇ ਅੱਜ ਹੀ ਆਪਣੇ ਟਵਿਟਰ ਅਕਾਉਂਟ ‘ਤੇ ਸੰਸਕ੍ਰਿਤ ‘ਚ ਇੱਕ ਮੰਤਰ ਲਿਖ ਕੇ ਪੋਸਟ ਕੀਤਾ ਹੈ ਜਿਸ ਨੂੰ ਵੇਖ ਕੇ ਭਾਰਤੀ ਲੋਕ ਵੀ ਕਾਫੀ ਹੈਰਾਨ ਹਨ। ਇਸ ਤੋਂ ਬਾਅਦ ਉਸ ਦੀ ਪੋਸਟ ‘ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਵੇਖਣ ਨੂੰ ਮਿਲ ਰਹੇ ਹਨ। ਪਹਿਲਾਂ ਤੁਸੀਂ ਲੇਡੀ ਗਾਗਾ ਦਾ ਪੋਸਟ ਕੀਤਾ ਮੰਤਰ ਵੇਖੋ। ਫੇਰ ਇਸ ਦਾ ਮਤਲਬ ਤੁਹਾਨੂੰ ਦੱਸਦੇ ਹਾਂ।ਕੀ ਤੁਸੀਂ ਇਸ ਸ਼ਲੋਕ ਦਾ ਮਤਲਬ ਜਾਣਦੇ ਹੋ। ਜੇਕਰ ਨਹੀਂ ਤਾਂ ਦੱਸ ਦਈਏ ਕਿ ਇਹ ਸੰਸਕ੍ਰਿਤ ਦੇ ਫੇਮਸ ਮੰਤਰ ਦੇ ਕੁਝ ਸ਼ਬਦ ਹਨ। ਇਨ੍ਹਾਂ ਦਾ ਮਤਲਬ ਹੈ, “ਦੁਨੀਆ ‘ਚ ਸਾਰੀ ਥਾਂ ਲੋਕ ਖੁਸ਼ ਤੇ ਆਜ਼ਾਦ ਰਹਿਣ ਤੇ ਮੇਰੀ ਜ਼ਿੰਦਗੀ ਦੀ ਸੋਚ, ਬੋਲ ਤੇ ਕੰਮ ਉਸ ਖੁਸ਼ੀ ਤੇ ਉਸ ਆਜ਼ਾਦੀ ‘ਚ ਸਾਥ ਦੇ ਸਕਣ।”
ਲੇਡੀ ਗਾਗਾ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਤਕ ਲੱਖਾਂ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ ਤੇ ਕਈ ਇਸ ਨੂੰ ਰੀ-ਟਵਿਟ ਕਰ ਚੁੱਕੇ ਹਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED