ਵਿਧਾਇਕ ਨੇ ਪਿੰਡ ਨੋਸਹਿਰਾ ਨਾਲਬੰਦਾ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਵਿਧਾਇਕ ਨੇ ਪਿੰਡ ਨੋਸਹਿਰਾ ਨਾਲਬੰਦਾ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ


ਪਠਾਨਕੋਟ 
ਪਠਾਨਕੋਟ ਦੇ ਵਿਧਾਇਕ ਸ੍ਰੀ ਅਮਿਤ ਵਿੱਜ ਵੱਲੋਂ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡ ਨੋਸਹਿਰਾ ਨਾਲ ਬੰਦਾ ਦੇ ਪੰਚਾਇਤ ਘਰ ਵਿੱਚ ਵਿਖੇ ਜਨ ਸੰਪਰਕ ਅਧੀਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਜਿਸ ਦੋਰਾਨ ਪਿੰਡ ਕੋਠੇ ਕੌਂਤਰਪੁਰ, ਸਿੰਬਲੀ ਗੁੱਜ਼ਰਾਂ, ਸਿੰਬਲੀ ਰਾਈਆਂ, ਨੋਸਹਿਰਾ ਨਾਲਬੰਦਾ, ਐਮਾਂਚਾਂਗਾ, ਦਰਸੋਪੁਰ ਅਤੇ ਤਾਜਪੁਰ ਦੇ ਲੋਕ ਅਤੇ ਪੰਚਾਇਤਾਂ ਅਪਣੀਆਂ ਸਮੱਸਿਆਵਾਂ ਲੈ ਕੇ ਪਹੁੰਚੇ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਵੱਲੋਂ ਜੋ ਸਮੱਸਿਆਵਾਂ ਮੋਕੇ ਤੇ ਹੱਲ ਹੋ ਸਕਦੀਆਂ ਸਨ ਉਹ ਮੋਕੇ ਤੇ ਹੀ ਹੱਲ ਕੀਤੀਆਂ ਗਈਆਂ ਅਤੇ ਬਾਕੀ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਅਤੇ ਹਦਾਇਤ ਕੀਤੀ ਕਿ ਸਮੇਂ ਤੇ ਹੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀਮਤੀ ਕੰਵਲਜੀਤ ਕੌਰ ਬਲਾਕ ਵਿਕਾਸ ਅਧਿਕਾਰੀ, ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ, ਡਾ. ਅਰਪਣਾ ਗੋਇਲ, ਮਨੋਜ ਕੁਮਾਰ ਲੈਬਰ ਇੰਨਫੋਰਸਮੈਂਟ ਅਫਸ਼ਰ, ਰਾਜੇਸਵਰ ਸਲਾਰੀਆ ਜਿਲ•ਾ ਸਾਇੰਸ ਸੁਪਰਵਾਈਜਰ, ਪਾਵਰਕਾੱਮ ਵਿਭਾਗੀ ਅਧਿਕਾਰੀ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਅੱਜ ਦੇ ਜਨ ਸੰਪਰਕ ਅਭਿਆਨ ਦੋਰਾਨ ਪਿੰਡ ਨੋਸਹਿਰਾ ਨਾਲਬੰਦਾ ਵਿਖੇ ਪਹੁੰਚੇ ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਕਰੀਬ 45 ਸਿਕਾਇਤਾਂ ਮਿਲੀਆਂ । ਜਿਨ•ਾਂ ਵਿੱਚੋਂ ਪਿੰਡ ਨੋਸਹਿਰਾ ਨਾਲਬੰਦਾ ਦਾ ਚੋਕੀਦਾਰ ਅਜੈ ਕੁਮਾਰ ਸਪੁੱਤਰ ਅਮਰ ਨਾਥ ਜਿਸ ਕੋਲ ਅਪਣਾ ਘਰ ਨਹੀਂ ਸੀ ਨੂੰ ਵਿਧਾਇਕ ਅਮਿਤ ਵਿੱਜ ਦੇ ਉਪਰਾਲਿਆਂ ਸਦਕਾ ਮੋਕੇ ਤੇ ਹੀ ਪੰਜ ਮਰਲੇ ਦਾ ਪਲਾਟ ਦਿੱਤਾ ਗਿਆ। ਇਸ ਤੋਂ ਇਲਾਵਾ ਪਿੰਡ ਤਾਜਪੁਰ ਵੱਲੋਂ ਮੰਗ ਕੀਤੀ ਗਈ ਕਿ ਉਨ•ਾਂ ਦੇ ਪਿੰਡ ਵਿਖੇ ਸਮਸਾਨ ਘਾਟ ਜਿਸ ਦਾ ਰਸਤਾ ਕੱਚਾ ਹੈ, ਅਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ ਹੈ । ਇਸ ਤੋਂ ਇਲਾਵਾ ਨੋਸਹਿਰਾ ਨਾਲਬੰਦਾ ਨਿਵਾਸੀਆਂ ਵੱਲੋਂ ਪਿੰਡ ਵਿੱਚ ਗੰਦੇ ਪਾਣੀ ਦੇ ਛੱਪੜ ਦੀ ਸਮੱਸਿਆ ਰੱਖੀ ਗਈ। ਵਿਧਾਇਕ ਵੱਲੋਂ ਸਾਰੀਆ ਸਮੱਸਿਆਵਾਂ ਨੂੰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੀਆਂ ਅਤੇ ਹਦਾਇਤ ਕੀਤੀ ਕਿ ਇਨ•ਾਂ ਕੰਮਾਂ ਲਈ ਪ੍ਰੋਜੈਕਟ ਰਿਪੋਰਟ ਬਣਾਈ ਜਾਵੇ ਤਾਂ ਜੋ ਸਮੇਂ ਤੇ ਸਾਰੇ ਕੰਮ ਕਰਵਾਏ ਜਾ ਸਕਣ। 
 ਜਿਕਰਯੋਗ ਹੈ ਕਿ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਵੱਲੋਂ 2 ਅਗਸਤ 2018 ਨੂੰ ਜਨ ਸੰਪਰਕ ਅਭਿਆਨ ਅਧੀਨ ਪਿੰਡ ਮਿਰਜਾਪੁਰ ਦੇ ਜੰਝਘਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਉਨ•ਾਂ ਦਾ ਹੱਲ ਕੀਤਾ ਜਾਵੇਗਾ। ਜਿਸ ਵਿੱਚ ਪਿੰਡ ਮਿਰਜਾਪੁਰ, ਫਤੇਹਗੜ•, ਬਿਆਸ ਲਾਹੜੀ, ਪੰਜੁਪੁਰ ਅਤੇ ਛੰਨੀ ਮਕੀਮਪੁਰ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। 

© 2016 News Track Live - ALL RIGHTS RESERVED