ਕੇਂਦਰ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਲੌਂਚ ਕਰਨ ਦੀ ਤਿਆਰੀ ਕਰ ਰਹੀ

ਕੇਂਦਰ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਲੌਂਚ ਕਰਨ ਦੀ ਤਿਆਰੀ ਕਰ ਰਹੀ

ਨਵੀਂ ਦਿੱਲੀ:

ਕੇਂਦਰ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ‘ਚ ਗਾਹਕ ਦੇਸ਼ ‘ਚ ਕਿਸੇ ਵੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ (ਪੀਡੀਐਸ) ਦੁਕਾਨ ਤੋਂ ਰਾਸ਼ਨ ਖਰੀਦ ਸਕਣਗੇ। ਇਸ ਯੋਜਨਾ ਦਾ ਉਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਜੋ ਦੂਜੇ ਸੂਬਿਆਂ ‘ਚ ਨੌਕਰੀ ਕਰਦੇ ਹਨ। ਇਸ ਯੋਜਨਾ ਨੂੰ ਲਾਗੂ ਕਰਨ ਲਈ ਉਪਭੋਗਤਾ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵੀਰਵਾਰ ਨੂੰ ਖੁਰਾਕ ਸਕੱਤਰ ਤੇ ਸੂਬਾ ਸਰਕਾਰਾਂ ਦੇ ਡੈਲੀਗੇਟਸ ਨਾਲ ਬੈਠਕ ਕੀਤੀ।
ਰਾਮਵਿਲਾਸ ਪਾਸਵਾਨ ਨੇ ਦੱਸਿਆ ਕਿ ਇੱਕ ਸਾਲ ਦੇ ਅੰਦਰ ਇਸ ਯੋਜਨਾ ਨੂੰ ਲਾਗੂ ਕਰਨ ਦਾ ਲਕਸ਼ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੀਓਐਸ ਮਸ਼ੀਨਾਂ ਦਾ ਹੋਣਾ ਵੀ ਜ਼ਰੂਰੀ ਹੈ। ਹੁਣ ਤਕ ਆਂਧਰ ਪ੍ਰਦੇਸ਼, ਹਰਿਆਣਾ ਸਮੇਤ ਕਈ ਸੂਬਿਆਂ ‘ਚ ਪੀਓਐਸ ਮਸ਼ੀਨਾਂ ਉਪਲੱਬਧ ਹੋ ਗਈ ਹੈ। ਇਸ ਨਾਲ ਭ੍ਰਿਸ਼ਟਾਚਾਰ ‘ਚ ਵੀ ਕਮੀ ਆਵੇਗੀ।
ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇੰਟੀਗ੍ਰੇਟਿਡ ਮੈਨੇਜਮੈਂਟ ਆਫ਼ ਪੀਡੀਐਸ ਤਹਿਤ ਕਈ ਸੂਬਿਆਂ ‘ਚ ਲੋਕ ਹੁਣ ਵੀ ਕਿਸੇ ਵੀ ਜ਼ਿਲ੍ਹੇ ਤੋਂ ਰਾਸ਼ਨ ਖਰੀਦਦੇ ਹਨ। ਇਨ੍ਹਾਂ ਸੂਬਿਆਂ ‘ਚ ਆਂਧਰਾ, ਹਰਿਆਣਾ, ਝਾਰਖੰਡ, ਕੇਰਲ, ਮਹਾਰਾਸ਼ਟਰ ਜਿਹੇ ਸੂਬੇ ਸ਼ਾਮਲ ਹਨ। ਹੋਰ ਸੂਬਿਆਂ ‘ਚ ਵੀ ਜਲਦੀ ਹੀ ਇਹ ਯੋਜਨਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

© 2016 News Track Live - ALL RIGHTS RESERVED