ਮੈਂ ਮਿਰਜ਼ਾਪੁਰ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਲਈ

Oct 15 2019 01:38 PM
ਮੈਂ ਮਿਰਜ਼ਾਪੁਰ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਲਈ

ਮੁੰਬਈ: ਐਮਜੌਨ ਪ੍ਰਾਈਮ ਵੀਡੀਓ ਦੀ ਫੇਮਸ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਦਾ ਸੀਕੁਅਲ ਆਉਣ ਦਾ ਇੰਤਜ਼ਾਰ ਸਭ ਨੂੰ ਹੈ। ਦੋ ਭਰਾਂ-ਬੱਬਲੂ ਤੇ ਗੁੱਡੂ ਦੀ ਜੋੜੀ ਦੀ ਕਹਾਣੀ ਲੋਕਾਂ ਨੂੰ ਕਾਫੀ ਦਿਲਚਸਪ ਲੱਗੀ। ‘ਮਿਰਜ਼ਾਪੁਰ 2’ ਦੇ ਨਾਲ ਇੱਕ ਵਾਰ ਫੇਰ ਗੁੱਡੂ ਪੰਡਿਤ ਦੇ ਕਿਰਦਾਰ ‘ਚ ਅਲੀ ਫਜ਼ਲ ਦਾ ਕਹਿਣਾ ਹੈ ਕਿ ਇਸ ਵਾਰ ਲੋਕਾਂ ਨੂੰ ਉਨ੍ਹਾਂ ਦਾ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲੇਗਾ।
ਐਮਜੌਨ ਪ੍ਰਾਈਮ ਵੀਡੀਓ ਦੀ ਇਸ ਸੀਰੀਜ਼ ਦਾ ਪਹਿਲਾ ਸੀਜ਼ਨ 16 ਨਵੰਬਰ, 2018 ‘ਚ ਆਇਆ ਸੀ। ਇਸ ਬਾਰੇ ਫਜ਼ਲ ਨੇ ਕਿਹਾ, “ਮੈਂ ਮਿਰਜ਼ਾਪੁਰ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਦੀ ਐਡੀਟਿੰਗ ਦਾ ਕੰਮ ਜਾਰੀ ਹੈ। ਮੈਂ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਅਪਰੈਲ ‘ਚ ਆਨਏਅਰ ਹੋਵੇਗੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED