11 ਸੂਬਿਆਂ ‘ਚ ਸੋਮਵਾਰ ਨੂੰ ਭਾਰੀ ਬਾਰਸ਼ ਦਾ ਅਲਰਟ ਜਾਰੀ

11 ਸੂਬਿਆਂ ‘ਚ ਸੋਮਵਾਰ ਨੂੰ ਭਾਰੀ ਬਾਰਸ਼ ਦਾ ਅਲਰਟ ਜਾਰੀ

ਨਵੀਂ ਦਿੱਲੀ:

ਮੌਸਮ ਵਿਭਾਗ ਨੇ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਬਿਹਾਰ, ਝਾਰਖੰਡ, ਕੇਰਲ ਤੇ ਕਰਨਾਟਕ ਸਣੇ 11 ਸੂਬਿਆਂ ‘ਚ ਸੋਮਵਾਰ ਨੂੰ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਦੇਸ਼ ਦੇ ਕਈ ਇਲਾਕੇ ਪਿਛਲੇ ਦਿਨੀਂ ਪਈ ਭਾਰੀ ਬਾਰਸ਼ ਕਰਕੇ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸ ਤੋਂ ਬਾਅਦ ਵਿਭਾਗ ਨੇ ਇੱਕ ਵਾਰ ਫੇਰ ਅਲਰਟ ਜਾਰੀ ਕਰ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।
ਮੌਸਮ ਵਿਭਾਗ ਦੇ ਅਲਰਟ ਮੁਤਾਬਕ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਤੇ ਸਿਕੱਮ ‘ਚ ਤੂਫਾਨ ਦਾ ਖਦਸ਼ਾ ਜਤਾਇਆ ਗਿਆ ਹੈ। ਤੱਟੀ ਖੇਤਰਾਂ ‘ਚ ਮਛੇਰਿਆਂ ਨੂੰ ਸਮੁੰਦਰ ‘ਚ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ। ਦੱਖਣੀ-ਪੂਰਬ ਤੇ ਦੱਖਣੀ-ਪੱਛਮ, ਉੱਤਰ-ਪੱਛਮ ਅਰਬ ਸਾਗਰ, ਦੱਖਣੀ-ਪੱਛਮੀ ਬੰਗਾਲ ਦੀ ਖਾੜੀ ਤੋਂ ਇਲਾਵਾ ਉੱਤਰ ਅੰਡੇਮਾਨ ਸਾਗਰ ਤੋਂ 45-55 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅੰਦਾਜ਼ਾ ਹੈ।
ਇਸ ਦਾ ਅਸਰ ਓਡੀਸ਼ਾ, ਗੁਜਰਾਤ, ਮਹਾਰਾਸ਼ਟਰ, ਗੋਆ ਤੇ ਕਰਨਾਟਕ ਦੇ ਤੱਟੀ ਖੇਤਰਾਂ ‘ਚ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ।

© 2016 News Track Live - ALL RIGHTS RESERVED