91 ਸੀਟਾਂ ‘ਤੇ ਅੱਜ ਵੋਟਿੰਗ ਹੋ ਰਹੀ ਹੈ ਉਨ੍ਹਾਂ ‘ਤੇ 1,279 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ

91 ਸੀਟਾਂ ‘ਤੇ ਅੱਜ ਵੋਟਿੰਗ ਹੋ ਰਹੀ ਹੈ ਉਨ੍ਹਾਂ ‘ਤੇ 1,279 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ

ਨਵੀਂ ਦਿੱਲੀ:

ਲੋਕ ਸਭਾ ਚੋਣਾਂ 2019 ਦੇ ਪਹਿਲੇ ਗੇੜ ਲਈ ਸਵੇਰੇ 7 ਵਜੇ ਤੋਂ 91 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਲੋਕਤੰਤਰ ਦੇ ਇਸ ਕਾਰਜ ‘ਚ ਹਿੱਸਾ ਲੈਣ ਲਈ ਵੱਖ-ਵੱਖ ਹਿੱਸਿਆਂ ਦੇ ਲੋਕ ਸਵੇਰ ਤੋਂ ਹੀ ਕਤਾਰਾਂ ‘ਚ ਲੱਗੇ ਹੋਏ ਹਨ। ਲੋਕਾਂ ‘ਚ ਵੋਟ ਕਰਨ ਅਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਜਿਨ੍ਹਾਂ 91 ਸੀਟਾਂ ‘ਤੇ ਅੱਜ ਵੋਟਿੰਗ ਹੋ ਰਹੀ ਹੈ ਉਨ੍ਹਾਂ ‘ਤੇ 1,279 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਚੋਣਾਂ ਸੱਤ ਪੜਾਵਾਂ ‘ਚ ਹੋਣੀ ਹੈ। ਆਖਰੀ ਫੇਸ ਤਹਿਤ ਵੋਟਿੰਗ 19 ਮਈ ਨੂੰ ਹੋਣੀ ਹੈ ਅਤੇ ਨਤੀਜੇ ਵੀ 23 ਮਈ ਨੂੰ ਐਲਾਨ ਦਿੱਤੇ ਜਾਣਗੇ। ਹੁਣ ਤੁਹਾਨੂੰ ਦੱਸਦੇ ਹਾਂ ਪਹਿਲੇ ਗੇੜ ਦੀ ਵੋਟਿੰਗ ਨੂੰ ਲੈ ਕੇ ਖਾਸ ਗੱਲਾਂ।
ਪਹਿਲੇ ਗੇੜ ‘ਚ ਜਿਨ੍ਹਾਂ 20 ਸੂਬਿਆਂ ‘ਚ ਵੋਟਿੰਗ ਹੋ ਰਹੀ ਹੈ ਉਨ੍ਹਾਂ ‘ਚ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ।
ਪਹਿਲੇ ਪੜਾਅ ‘ਚ 91 ਸੀਟਾਂ ‘ਤੇ ਕੁੱਲ 1,279 ਉਮੀਦਵਾਰ ਚੋਣ ਮੈਦਾਨ ‘ਚ ਹਨ।
ਇਨ੍ਹਾਂ 1279 ਉਮੀਦਵਾਰਾਂ ‘ਚ ਸਿਰਫ 89 ਔਰਤਾਂ ਹਨ।
ਪਿਛਲੀ ਲੋਕ ਸਭਾ ਚੋਣਾਂ ‘ਚ 72.12 ਫੀਸਦ ਵੋਟਿੰਗ ਹੋਈ ਸੀ।
8 ਅਪਰੈਲ 2019 ਤਕ ਇਨ੍ਹਾਂ 91 ਸੀਟਾਂ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 21 ਰੈਲੀਆਂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 20 ਰੈਲੀਆਂ ਕੀਤੀਆਂ ਹਨ।

© 2016 News Track Live - ALL RIGHTS RESERVED