12 ਸੂਬਿਆਂ ਦੀ 95 ਲੋਕਸਭਾ ਸੀਟਾਂ ‘ਤੇ ਚੋਣਾਂ ਹੋ ਰਹੀਆਂ

12 ਸੂਬਿਆਂ ਦੀ 95 ਲੋਕਸਭਾ ਸੀਟਾਂ ‘ਤੇ ਚੋਣਾਂ ਹੋ ਰਹੀਆਂ

ਨਵੀਂ ਦਿੱਲੀ:

ਲੋਕਸਭਾ ਚੋਣਾਂ ਦੇ ਦੂਜੇ ਗੇੜ ਦੀ ਚੋਣਾਂ ਵੀਰਵਾਰ ਯਾਨੀ 18 ਅਪਰੈਲ ਨੂੰ ਸ਼ੁਰੂ ਹੋ ਗਈਆਂ ਹਨ। ਇਸ ਗੇੜ ‘ਚ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਦਰਮੁਕ ਨੇਤਾ ਡੀ ਰਾਜਾ ਸਮੇਤ ਕਈਨ ਪ੍ਰਸਿੱਧ ਨੇਤਾ ਚੋਣ ਮੈਦਾਨ ‘ਚ ਆਪਣੀ ਕਿਸਮਤ ਅਜ਼ਮਾ ਰਹੇ  ਹਨ।
ਦੂਜੇ ਗੇੜ ‘ਚ 12 ਸੂਬਿਆਂ ਦੀ 95 ਲੋਕਸਭਾ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ। ਇਸ ਸਾਲ ਦੀ ਲੋਕਸਭਾ ਚੋਣਾਂ ਸੱਤ ਗੇੜ ‘ਚ ਹੋਣਿਆਂ ਹਨ ਜਿਨ੍ਹਾਂ ਦੀ ਸ਼ੁਰੂਆਤ 11 ਅਪਰੈਲ ਤੋਂ ਹੋ ਚੁੱਕੀ ਹੈ। ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।
ਦੂਜੇ ਪੜਾਅ ‘ਚ ਤਮਿਲਨਾਡੁ ਦੀ ਸਾਰੀਆਂ 39 ਚੋਂ 38 ਸੀਟਾਂ ਦੇ ਨਾਲ ਸੂਬੇ ਦੀ 18 ਵਿਧਾਨਸਭਾ ਸੀਟਾਂ ਤੇ ਵੀ ਉਪ-ਚੋਣ ਵੀ ਹੋ ਰਹੇ ਹਨ। ਇਸ ਤੋ ਇਲਾਵਾ ਬਿਹਾਰ ਦੀ 40 ਚੋਂ ਪੰਜ, ਜੰਮੂ-ਕਸ਼ਮੀਰ ਦੀ ਛੇ ਚੋਂ 2, ਯੂਪੀ ਦੀ 80 ਚੋਂ ਅੱਠ, ਕਰਨਾਟਕ ਦੀ 28 ਚੋਂ 14, ਐਮਪੀ ਦੀ 48 ਚੋਂ 10 ਅਤੇ ਪੱਛਮੀ ਬੰਗਾਲ ਦੀ 42 ਚੋਂ ਤਿੰਨ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸੇ ਗੇੜ ‘ਚ ਅਸਮ ਅਤੇ ਓਡੀਸਾ ਦੀ ਪੰਜ-ਪੰਜ ਸੀਟਾਂ ‘ਤੇ ਵੀ ਮਤਦਾਨ ਹੋ ਰਿਹਾ ਹੈ।
ਸੀਟਾਂ ‘ਤੇ ਸਵੇਰੇ ਅੱਠ ਵਜੇ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਜਿਨ੍ਹਾਂ ਨੂੰ ਦੇਕਦੇ ਹੋਏ ਚੋਣ ਵਿਭਾਗ ਨੇ ਸੁਰੱਖੀਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਹਨ। ਅੱਜ 95 ਸੀਟਾਂ ‘ਤੇ 15.8 ਕਰੋੜ ਲੋਕਾਂ ਨੇ ਕੁਲ 1635 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ।

© 2016 News Track Live - ALL RIGHTS RESERVED