ਨਿੱਜਤਾ ਦੀ ਉਲੰਘਣਾ ਮੰਨਦਿਆਂ ਵੋਟਾਂ ਦੁਬਾਰਾ

May 22 2019 03:30 PM
ਨਿੱਜਤਾ ਦੀ ਉਲੰਘਣਾ ਮੰਨਦਿਆਂ ਵੋਟਾਂ ਦੁਬਾਰਾ

ਅੰਮ੍ਰਿਤਸਰ:

ਹਲਕਾ ਰਾਜਾਸਾਂਸੀ ਵਿੱਚ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਯਾਦ ਰਹੇ ਰਾਜਾਸਾਂਸੀ ਵਿਧਾਨਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰ 123 ਤੇ 22 ਮਈ ਨੂੰ ਮੁੜ ਪੋਲਿੰਗ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਪੋਲਿੰਗ ਸਟੇਸ਼ਨ 'ਤੇ ਲੱਗੇ ਵੈਬ ਕਾਸਟ ਕੈਮਰੇ ਰਾਹੀ ਧਿਆਨ ਵਿੱਚ ਆਇਆ ਸੀ ਕਿ ਇਸ ਬੂਥ 'ਤੇ ਚੋਣ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ ਗਿਆ। ਇਸ ਕਰਕੇ ਵੋਟ ਕਰਨ ਦੀ ਨਿੱਜਤਾ ਦੀ ਉਲੰਘਣਾ ਮੰਨਦਿਆਂ ਵੋਟਾਂ ਦੁਬਾਰਾ ਕਰਾਉਣ ਦਾ ਫੈਸਲਾ ਹੋਇਆ।
ਕੈਮਰੇ ਰਾਹੀਂ ਪਤਾ ਲੱਗਾ ਸੀ ਕਿ ਵੋਟਰ ਕੰਪਾਟਮੈਟ ਵਿੱਚ ਇਕ ਤੋ ਵੱਧ ਵਿਅਕਤੀ ਕੈਮਰੇ ਵਿੱਚ ਨਜ਼ਰ ਆਏ ਸਨ। ਜ਼ਿਲ੍ਹਾ ਚੋਣ ਅਧਿਕਾਰੀ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਸਬੰਧੀ ਭਾਵੇਂ ਕਿਸੇ ਵੀ ਸਿਆਸੀ ਦਲ ਵੱਲੋ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਸੀ ਪਰ ਉਨ੍ਹਾਂ ਵੱਲੋ ਆਪਣੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਗਈ ਸੀ, ਜਿਸ ਦੀ ਜਨਰਲ ਆਬਜ਼ਰਵਰ ਸਮੀਰ ਵਰਮਾ ਨੇ ਆਪਣੀਆਂ ਰਿਪੋਰਟਾਂ ਵਿੱਚ ਪੁਸ਼ਟੀ ਕੀਤੀ ਸੀ।
ਇਸ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਚੋਣ ਕਮਿਸ਼ਨ ਨੇ ਬੂਥ ਨੰ: 123 'ਤੇ ਮਤਦਾਨ ਰੱਦ ਕਰ ਦਿੱਤਾ ਸੀ। ਇਸ ਬੂਥ 'ਤੇ ਕੋਈ ਵੀ ਲੜਾਈ-ਝਗੜਾ ਨਹੀਂ ਹੋਇਆ ਸੀ ਪਰ ਵੋਟ ਕਰਨ ਦੀ ਨਿੱਜਤਾ ਦੀ ਉਲੰਘਣ ਹੋਈ ਸੀ।

© 2016 News Track Live - ALL RIGHTS RESERVED