ਬਾਹਰਵੀਂ ਦੀਆਂ ਪ੍ਰੀਖਿਆ 1 ਮਾਰਚ ਅਤੇ 10ਵੀਂ ਦੀ ਪ੍ਰੀਖਿਆ 15 ਮਾਰਚ ਨੂੰ ਹੋਵੇਗੀ ਸੁਰੂ

Dec 11 2018 03:27 PM
ਬਾਹਰਵੀਂ ਦੀਆਂ ਪ੍ਰੀਖਿਆ 1 ਮਾਰਚ ਅਤੇ 10ਵੀਂ ਦੀ ਪ੍ਰੀਖਿਆ 15 ਮਾਰਚ ਨੂੰ ਹੋਵੇਗੀ ਸੁਰੂ



ਪਠਾਨਕੋਟ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲ•ੋਈਆ (ਆਈ.ਏ.ਐੱਸ.) ਵੱਲੋਂ ਮਾਰਚ 2019 ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਨਕਲ ਰਹਿਤ ਕਰਵਾਉਣ ਸਬੰਧੀ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਿੱਖਿਆਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਰਵਿੰਦਰ ਕੁਮਾਰ ਜ਼ਿਲ•ਾ ਸਿੱਖਿਆ ਅਫਸਰ ਸੈਕੰਡਰੀ, ਕੁਲਵੰਤ ਸਿੰਘ ਜ਼ਿਲ•ਾ ਸਿੱਖਿਆ ਅਫਸਰ ਐਲੀਮੈਂਟਰੀ, ਸ੍ਰੀਮਤੀ ਸਰੋਆ ਕੰਟਰੋਲਰ ਪ੍ਰੀਖਿਆਵਾਂ, ਸ੍ਰੀ ਰਾਮ ਲੁਭਾਇਆ ਸਹਾਇਕ ਸਕੱਤਰ ਪ੍ਰੀਖਿਆਵਾਂ ਜਿਲ•ਾ ਪਠਾਨਕੋਟ, ਮਹਿੰਦਰ ਸਿੰਘ ਇੰਚਾਰਜ ਪ੍ਰੀਖਿਆਵਾਂ ਸੰਚਾਲਨ, ਜਗਦੀਪ ਕੁਮਾਰ ਮੈਨੇਜਰ ਸਿੱਖਿਆ ਬੋਰਡ ਪਠਾਨਕੋਟ ਡੀਪੂ, ਪ੍ਰਿੰਸੀਪਲ ਦਰਸਨ ਸਿੰਘ ਢਿਲੋਂ , ਪ੍ਰਿੰਸੀਪਲ ਰਾਜੇਸ ਗੁਪਤਾ, ਪ੍ਰਿੰਸੀਪਲ ਓਮ ਪ੍ਰਕਾਸ, ਪ੍ਰਿੰਸੀਪਲ ਵਰਿੰਦਰ ਕੁਮਾਰ, ਪ੍ਰਿੰਸੀਪਲ ਰਘੁਵੀਰ ਕੋਰ, ਪ੍ਰਿੰਸੀਪਲ ਜਤਿੰਦਰ ਕੋਰ, ਮੁੱਖ ਅਧਿਆਪਿਕਾ ਅਨੁ ਸਰਮਾ, ਮੁੱਖ ਅਧਿਆਪਿਕਾ ਸੁਮਨ ਬਾਲਾ, ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। 
ਸ੍ਰੀ ਮਨੋਹਰ ਕਾਂਤ ਕਲ•ੋਈਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੋਰਡ ਵੱਲੋਂ ਪ੍ਰੀਖਿਆਵਾਂ ਦੌਰਾਨ ਨਕਲ ਰੋਕਣ ਸਬੰਧੀ ਠੋਸ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉਨ•ਾਂ ਨੇ ਵੱਖ-ਵੱਖ ਸਕੂਲਾਂ ਤੋਂ ਆਏ ਪਿੰ੍ਰਸੀਪਲਾਂ ਅਤੇ ਸਿੱਖਿਆਂ ਨਾਲ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪ੍ਰੀਖਿਆ ਦੌਰਾਨ ਨਕਲ ਨੂੰ ਰੋਕਣ  ਦੇ ਲਈ ਇੱਕ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾਵੇ। ਇਸ ਦੌਰਾਨ ਉਨ•ਾਂ ਨੇ ਸਿੱਖਿਆ ਨਾਲ ਸਬੰਧਿਤ ਅਧਿਕਾਰੀਆਂ ਤੋਂ ਨਕਲ ਰੋਕਣ ਸਬੰਧੀ ਸੁਝਾਅ ਵੀ ਲਏ । ਉਨ•ਾਂ ਕਿਹਾ ਕਿ  ਅਧਿਕਾਰੀਆਂ  ਵੱਲੋਂ ਨਕਲ ਰੋਕਣ ਲਈ ਜੋ ਸੁਝਾਅ ਲਏ ਗਏ ਹਨ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ•ਾਂ ਕਿਹਾ ਕਿ ਜਿਵੈ ਕਿ ਜਿਲ•ਾ ਪਠਾਨਕੋਟ ਵਿਖੇ ਜੋ ਸੰਵੇਦਨਸੀਲ/ਅਤਿ ਸੰਵੇਦਨਸੀਲ ਪ੍ਰੀਖਿਆ ਕੇਂਦਰ ਹਨ ਉੱਥੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ ਅਤੇ ਜਿਨ•ਾਂ ਸਿੱਖਿਆ ਸੰਸਥਾਵਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਦੀ ਜ਼ਰੂਰਤ ਹੈ ਅਤੇ ਨਹੀਂ ਲਗਾਏ ਗਏ, ਉਸ ਦਾ ਵੀ ਜਲਦੀ ਹੱਲ ਕੀਤਾ ਜਾਵੇਗਾ। ਮੀਟਿੰਗ ਦੋਰਾਨ ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਇਹ ਮੰਗ ਰੱਖੀ ਗਈ ਕਿ ਪੇਪਰਾਂ ਦੇ ਲਈ ਪ੍ਰਸਨ ਪੱਤਰਾਂ ਲਈ ਸਕੂਲ ਦੇ ਨਜਦੀਕ ਸਥਿਤ ਬੈਂਕ ਦੀ ਬ੍ਰਾਂਚ ਨੂੰ ਪਹਿਲ ਦਿੱਤੀ ਜਾਵੇ। ਇਸ ਦੇ ਜਵਾਬ ਵਿੱਚ ਸ੍ਰੀ ਮਨੋਹਰ ਕਾਂਤ ਕਲ•ੋਈਆ ਨੇ ਜਿਲ•ਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਸਾਰੇ ਸਕੂਲਾਂ ਤੋਂ ਲਿਖਿਤ ਲਿਆ ਜਾਵੇ ਕਿ ਕਿਹੜੇ ਬੈਂਕ ਦੀ ਬ੍ਰਾਂਚ ਉਨ•ਾਂ ਦੇ ਪ੍ਰੀਖਿਆ ਕੇਂਦਰ ਦੇ ਨਜਦੀਕ ਹੈ ਅਤੇ ਇਸ ਦੀ ਲਿਸਟ ਮੁੱਖ ਦਫਤਰ ਨੂੰ ਭੇਜੀ ਜਾਵੇ। ਉਨ•ਾਂ ਕਿਹਾ ਕਿ ਪ੍ਰੀਖਿਆ ਵਿੱਚ ਮਹਿਲਾ ਕਰਮਚਾਰੀਆਂ ਦੀ ਡਿਊਟੀਆਂ ਦਾ ਧਿਆਨ ਰੱਖਿਆ ਜਾਵੇਗਾ ਕਿ ਉਨ•ਾਂ ਨੂੰ ਨਜਦੀਕ ਦੇ ਸੈਂਟਰਾਂ ਵਿੱਚ ਹੀ ਡਿਊਟੀ ਲਗਾਈ ਜਾਵੇ ਤਾਂ ਜੋ ਮਹਿਲਾ ਕਰਮਚਾਰੀਆਂ ਨੂੰ ਡਿਊਟੀ ਤੇ ਜਾਣ ਆਉਂਣ ਦੋਰਾਨ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। 
ਉਨ•ਾਂ ਦੱਸਿਆ ਕਿ ਬਾਹਰਵੀਂ ਦੀਆਂ ਪ੍ਰੀਖਿਆ 1 ਮਾਰਚ ਅਤੇ 10ਵੀਂ ਦੀ ਪ੍ਰੀਖਿਆ 15 ਮਾਰਚ ਨੂੰ ਸੁਰੂ ਹੋਵੇਗੀ ਅਤੇ ਕਿਸੇ ਵੀ ਪ੍ਰੀਖਿਆ ਕੇਂਦਰ ਵਿੱਚ 500 ਤੋਂ ਜਿਆਦਾ ਵਿਦਿਆਰਥੀ ਨਹੀਂ ਬੈਠਾਏ ਜਾਣਗੇ।  ਉਨ•ਾਂ ਕਿਹਾ ਕਿ ਹਰੇਕ ਜ਼ਿਲ•ੇ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ ਜੋ ਕਿ ਸਿੱਖਿਆ ਨਾਲ ਸਬੰਧਿਤ ਸੈਂਟਰਾਂ ਦੀ ਫਿਜ਼ੀਕਲ ਚੈਕਿੰਗ ਆਦਿ ਕਰਨਗੇ। ਉਨ•ਾਂ ਸਿੱਖਿਆਂ ਵਿਭਾਗ ਦੇ ਅਧਿਕਾਰੀਆਂ ਅਤੇ ਪਿੰ੍ਰਸੀਪਲਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਨਕਲ ਦੇ ਕਾਰਨ ਹੋਣ ਵਾਲੇ ਨੁਕਸਾਨ ਅਤੇ ਨਕਲ ਨੂੰ ਰੋਕਣ ਸਬੰਧੀ ਦੱਸਿਆ ਜਾਵੇ। ਇਸ ਤੋਂ ਇਲਾਵਾ ਬੱਚਿਆਂ ਨੂੰ ਜਾਗਰੁਕ ਕੀਤਾ ਜਾਵੇ ਤਾਂ ਜੋ ਉਹ ਨਕਲ ਦਾ ਸਹਾਰਾ ਛੱਡ ਕੇ ਪੜਾਈ ਵੱਲ ਧਿਆਨ ਦੇਣ। ਉਨ•ਾਂ ਕਿਹਾ ਕਿ ਅਧਿਆਪਕ ਦਾ ਫਰਜ ਬਣਦਾ ਹੈ ਕਿ ਉਹ ਸਕੂਲ ਦੇ ਬੱਚਿਆਂ ਨੂੰ ਸਿੱਖਿਆਂ ਅਤੇ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨ ਤਾਂ ਜੋ ਬੱਚਿਆਂ ਦਾ ਭਵਿੱਖ ਵਧੀਆਂ ਹੋਵੇ। ਉਨ•ਾਂ ਕਿਹਾ ਕਿ ਸਾਡੇ ਸਾਰਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਨਕਲ ਰਹਿਤ ਪ੍ਰੀਖਿਆ ਕਰਵਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤਾਂ ਜੋ ਇਸ ਨਕਲ ਰੂਪੀ ਕੋਹੜ ਤੋਂ ਛੁਟਕਾਰਾ ਪਾਇਆ ਜਾ ਸਕੇ।

© 2016 News Track Live - ALL RIGHTS RESERVED