ਹਲਦੀ ਦੇ ਫਾਇਦੇ

ਹਲਦੀ ਦੇ ਫਾਇਦੇ

ਚੰਡੀਗੜ੍ਹ:

ਹਲਦੀ ਦੇ ਬਿਨ੍ਹਾਂ ਖਾਣੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਐਂਟੀਸੈਪਟਿਕ ਤੇ ਐਂਟੀਬਾਇਓਟਿਕ ਗੁਣਾਂ ਨਾਲ ਭਰਪੂਰ ਹਲਦੀ ਆਪਣੇ ਮੈਡੀਕਲ ਗੁਣਾਂ ਦੇ ਨਾਲ-ਨਾਲ ਧਾਰਮਿਕ ਕਾਰਨਾਂ ਕਰਕੇ ਵੀ ਬੇਹੱਦ ਅਹਿਮ ਹੈ। ਖਾਣੇ ਦੀ ਰੰਗਤ ਤੇ ਸਵਾਦ ਵਧਾਉਣ ਦੇ ਨਾਲ-ਨਾਲ ਹਲਦੀ ਸ਼ੂਗਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਵੀ ਰਾਮਬਾਣ ਕਹੀ ਜਾਂਦੀ ਹੈ। ਸਰੀਰ ਦੀ ਬਾਹਰੀ ਸੱਟ ਦੇ ਨਾਲ-ਨਾਲ ਅੰਦਰੂਨੀ ਸੱਟ ਨੂੰ ਠੀਕ ਕਰਨ ਲਈ ਵੀ ਹਲਦੀ ਕਾਰਗਰ ਦਵਾਈ ਹੈ।
ਹਲਦੀ ਦੇ ਫਾਇਦੇ


  • ਸਰੀਰ ਵਿੱਚ ਅੰਦਰੂਨੀ ਜਾਂ ਬਾਹਰੀ ਸੱਟ ਲੱਗਣ ’ਤੇ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਜ਼ਖ਼ਮ ਜਲਦੀ ਭਰ ਜਾਂਦੇ ਹਨ।

  • ਗਰਮ ਦੁੱਧ ਵਿੱਚ ਹਲਦੀ ਪਾ ਕੇ ਪੀਣ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।

  • ਹਲਦੀ ਵਿੱਚ ਮੌਜੂਦ ਤੱਤ ਸਰੀਰ ਦਾ ਇਮਿਊਨ ਸਿਸਟਮ ਬਿਹਤਰ ਕਰਦੇ ਹਨ।

  • ਹਲਦੀ ਵਿੱਚ ਮੌਜੂਦ ਐਂਟੀ-ਇਮਫਲੇਮੇਟਰੀ ਗੁਣ ਆਰਥਰਾਈਟਸ ਤੇ ਗਠਿਆ ਦੇ ਇਲਾਜ ਵਿੱਚ ਬਹੁਤ ਕਾਰਗਰ ਹਨ।

  • ਹਲਦੀ ਸਰੀਰ ਦੇ ਗਲੂਕੋਜ਼ ਪੱਧਰ ਨੂੰ ਕੰਟਰੋਲ ਰੱਖਦੀ ਹੈ। ਇਸੇ ਕਰਕੇ ਹੀ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।

  • ਹਲਦੀ ਨਾਲ ਵਜ਼ਨ ਘੱਟ ਕਰਨ ’ਚ ਮਦਦ ਮਿਲਦੀ ਹੈ।

  • ਹਲਦੀ ਦਾ ਨਿਯਮਿਤ ਉਪਯੋਗ ਕਰਨ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

  • ਕੱਚੀ ਹਲਦੀ ਪ੍ਰੋਸਟੈਟ ਕੈਂਸਰ ਦੇ ਸੈਲਾਂ ਨੂੰ ਵਧਣ ਤੋਂ ਰੋਕਦੀ ਹੈ ਤੇ ਹਾਨੀਕਾਰਕ ਰੇਡੀਏਸ਼ਨ ਤੋਂ ਟਿਊਮਰ ਦਾ ਬਚਾਅ ਵੀ ਕਰਦੀ ਹੈ।

  • ਭੁੰਨ੍ਹੀ ਹੋਈ ਹਲਦੀ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਖਾਂਸੀ ਤੋਂ ਆਰਾਮ ਮਿਲਦਾ ਹੈ।

  • ਕੱਟ ਲੱਗਣ ਜਾਂ ਸੜੇ ਅੰਗ ਤੇ ਹਲਦੀ ਲਾਉਣ ਨਾਲ ਖੂਨ ਵਗਣਾ ਬੰਦ ਹੋ ਜਾਂਦਾ ਹੈ।

  • ਗਰਮ ਪਾਣੀ ਵਿੱਚ ਹਲਦੀ ਮਿਲਾ ਕੇ ਕੁਰਲੀ ਕਰਨ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ।

  • ਹਲਦੀ ਨਾਲ ਬਜ਼ੁਰਗਾਂ ਨੂੰ ਅਲਜ਼ਾਈਮਰ ਤੋਂ ਬਚਾਅ ਮਿਲਦਾ ਹੈ। ਇਸ ਨਾਲ ਯਾਦਾਸ਼ਤ ਵੀ ਚੰਗੀ ਰਹਿੰਦੀ ਹੈ।
© 2016 News Track Live - ALL RIGHTS RESERVED