ਕੱਪੜਿਆਂ ਨੂੰ ਲੋੜ ਪੈਣ ‘ਤੇ ਖਾਧਾ ਵੀ ਜਾ ਸਕਦਾ

ਕੱਪੜਿਆਂ  ਨੂੰ ਲੋੜ ਪੈਣ ‘ਤੇ ਖਾਧਾ ਵੀ ਜਾ ਸਕਦਾ

ਪਿਓਂਗਯਾਂਗ:

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੌਂਗ ਉਨ ਨੇ ਆਪਣੇ ਫੈਸਨ ਪ੍ਰੋਡਕਟਸ ਲੌਂਚ ਕੀਤੇ ਹਨ। ਲੰਬੇ ਸਮੇਂ ਤੋਂ ਗਰੀਬੀ, ਭੁੱਖਮਰੀ ਨਾਲ ਲੜ ਰਹੇ ਆਪਣੇ ਦੇਸ਼ ‘ਚ ਕਿਮ ਨੇ ਤੈਰਾਕੀ, ਹਾਈਕਿੰਗ ਤੇ ਐਡਵੈਂਚਰ ਸਪੋਰਟਸ ਨਾਲ ਜੁੜੇ ਕੱਪੜੇ ਵੀ ਲੌਂਚ ਕੀਤੇ ਹਨ। ਇਨ੍ਹਾਂ ਕੱਪੜਿਆਂ ਦੀ ਖਾਸ ਗੱਲ ਹੈ ਕਿ ਇਨ੍ਹਾਂ ਨੂੰ ਲੋੜ ਪੈਣ ‘ਤੇ ਖਾਧਾ ਵੀ ਜਾ ਸਕਦਾ ਹੈ।
ਕਿਮ ਕਲੋਡਿੰਗ ਰਿਸਰਚ ਨੇ ਇਨ੍ਹਾਂ ਕੱਪੜਿਆਂ ਨੂੰ ਫਲੈਨਲੈੱਟ ਫੈਬਰਿਕਸ ਨਾਲ ਬਣਾਇਆ ਹੈ। ਇਹ ਫੈਬਰਿਕ ਪ੍ਰੋਟੀਨ, ਅਮੀਨੋ ਐਸਿਡ, ਫਰੂਟ ਜੂਸ, ਆਈਰਨ ਤੇ ਕੈਲਸ਼ੀਅਮ ਨਾਲ ਬਣਿਆ ਹੈ।  ਕਿਮ ਨੇ ਜੋ ਕੱਪੜੇ ਲੌਂਚ ਕੀਤੇ ਹਨ, ਉਨ੍ਹਾਂ ‘ਚ ਮਰਦਾਂ ਲਈ ਜੈਕੇਟਸ ਤੇ ਔਰਤਾਂ ਲਈ ਸ਼ਨੈਲ ਕੰਪਨੀ ਦੇ ਡਿਜ਼ਾਈਨਰ ਵਾਰਡਰੋਬ ਦੀ ਨਕਲ ਸ਼ਾਮਲ ਹੈ।
ਇਸ ਤੋਂ ਇਲਾਵਾ ਹੈਂਡਬੈਗਸ ਵੀ ਗੁੱਚੀ ਕੰਪਨੀ ਦੀ ਨਕਲ ਹਨ। ਕੱਪੜਿਆ ਦੇ ਕੈਟੇਲੌਗ ਵੀ ਕਾਫੀ ਚੰਗੇ ਡਿਜ਼ਾਈਨ ਕੀਤੇ ਗਏ ਹਨ। ਕਿਮ ਨੇ ਇਨ੍ਹਾਂ ਕੱਪੜਿਆਂ ਨੂੰ ਸਮਾਰਟ ਕਲੋਦਿੰਗ ਕਿਹਾ ਹੈ। ਇਸ ਰਾਹੀਂ ਲੋਕ ਆਪਣੀ ਸਿਹਤ ਦਾ ਖਿਆਲ ਵੀ ਰੱਖ ਸਕਦੇ ਹਨ।

© 2016 News Track Live - ALL RIGHTS RESERVED