ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ

Jul 30 2019 04:30 PM
ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ

ਇਸਲਾਮਾਬਾਦ:

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਸ਼ਹਿਰ ’ਚ ਪੈਂਦੇ ਹਜ਼ਾਰ ਸਾਲ ਪੁਰਾਣੇ ਮੰਦਰ ਨੂੰ ਲੋਕਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ। ਮੰਦਰ ਨੂੰ ਪਿਛਲੇ 72 ਸਾਲਾਂ ਤੋਂ ਬੰਦ ਕੀਤਾ ਹੋਇਆ ਸੀ। ਧਾਰੋਵਾਲ ’ਚ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਿਰਮਾਣ ਸਰਦਾਰ ਤੇਜਾ ਸਿੰਘ ਵੱਲੋਂ ਕਰਵਾਇਆ ਗਿਆ ਸੀ ਤੇ ਵੰਡ ਦੌਰਾਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਭਾਰਤ ’ਚ ਬਾਬਰੀ ਮਸਜਿਦ ਨੂੰ ਢਾਹੁਣ ਦੇ ਵਿਰੋਧ ’ਚ 1992 ’ਚ ਲੋਕਾਂ ਦੀ ਭੀੜ ਨੇ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੰਦਰ ਖੋਲ੍ਹਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਹਦਾਇਤਾਂ ’ਤੇ ਲਿਆ ਗਿਆ ਹੈ। ਸਮਾ ਟੀਵੀ ਨਾਲ ਗੱਲਬਾਤ ਕਰਦਿਆਂ ਹਿੰਦੂ ਵਿਅਕਤੀ ਨੇ ਕਿਹਾ ਕਿ ਮੰਦਰ ਖੋਲ੍ਹਣ ਲਈ ਉਹ ਸਰਕਾਰ ਦੇ ਧੰਨਵਾਦੀ ਹਨ। ਉਸ ਨੇ ਕਿਹਾ ਕਿ ਹੁਣ ਉਹ ਜਦੋਂ ਚਾਹੁਣ ਮੰਦਰ ’ਚ ਮੱਥਾ ਟੇਕਣ ਆ ਸਕਦੇ ਹਨ।
ਡਿਪਟੀ ਕਮਿਸ਼ਨਰ ਬਿਲਾਲ ਹੈਦਰ ਨੇ ਕਿਹਾ ਕਿ ਲੋਕ ਮੰਦਰ ’ਚ ਕਿਸੇ ਵੀ ਸਮੇਂ ’ਤੇ ਆਉਣ ਲਈ ਆਜ਼ਾਦ ਹਨ। ਸਰਕਾਰ ਨੇ ਕਿਹਾ ਹੈ ਕਿ ਮੰਦਰ ਦੀ ਸੰਭਾਲ ਤੇ ਪੁਨਰ ਨਿਰਮਾਣ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED