ਸ਼ੇਹਲਾ ਰਸ਼ੀਦ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ

ਸ਼ੇਹਲਾ ਰਸ਼ੀਦ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ

ਨਵੀਂ ਦਿੱਲੀ

ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਜਵਾਹਰ ਲਾਲ ਨਹਿਰੂ ਯੂਨੀਵਰਸੀਟੀ ਦੀ ਸਾਬਕਾ ਵਿਦਿਆਰਥਣ ਤੇ ਕਸ਼ਮੀਰੀ ਲੀਡਰ ਸ਼ੇਹਲਾ ਰਸ਼ੀਦ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ੇਹਲਾ ਰਸ਼ੀਦ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਭਾਰਤੀ ਸੈਨਾ ਬਾਰੇ ਫੇਕ ਨਿਊਜ਼ ਫੈਲਾਈ ਹੈ। ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਹੈ।

ਦਿੱਲੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਤਿਲਕ ਮਾਰਗ ਥਾਣੇ ‘ਤੇ ਇੱਕ ਵਕੀਲ ਦੀ ਸ਼ਿਕਾਇਤ ਦੇ ਆਧਾਰ ‘ਤੇ ਸ਼ੇਹਲਾ ਰਾਸ਼ਿਦ ਖਿਲਾਫ ਬੁੱਧਵਾਰ ਨੂੰ ਐਫਆਈਆਰ ਦਰਜ ਕੀਤੀ ਗਈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ, ’ਐਫਆਈਆਰ ਆਈਪੀਸੀ ਦੀ ਧਾਰਾ 124-ਏ (ਦੇਸ਼ਧ੍ਰੋਹ), 153-ਏ (ਧਰਮਜਾਤਜਨਮ ਸਥਾਨਨਿਵਾਸਭਾਸ਼ਾ ਦੇ ਆਧਾਰ ‘ਤੇ ਵੱਖ-ਵੱਖ ਸਮੂਹਾਂ ‘ਚ ਦੁਸ਼ਮਨੀ ਨੂੰ ਬੜ੍ਹਾਵਾ ਦੇਣਾ), 153 (ਦੰਗਾ ਭੜਕਾੳਣ ਦੇ ਮਕਸਦ ਨਾਲ ਉਕਸਾਉਣ ਵਾਲਾ ਭਾਸ਼ਣਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।’
ਸ਼ੇਹਲਾ ਰਸ਼ੀਦ ਨੇ 18 ਅਗਸਤ ਨੂੰ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਸੀਜਿਸ ‘ਚ ਉਸ ਨੇ ਫੌਜ ‘ਤੇ ਕਸ਼ਮੀਰੀਆਂ ਦੇ ਨਾਲ ਅੱਤਿਆਚਾਰ ਕਰਨ ਦੇ ਇਲਜ਼ਾਮ ਲਗਾਏ ਸੀ। ਇਨ੍ਹਾਂ ਇਲਜ਼ਾਮਾਂ ਨੂੰ ਸੈਨਾ ਨੇ ਝੂਠਾ ਦੱਸਿਆ ਸੀਜਿਸ ਤੋਂ ਬਾਅਦ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਅੱਜ ਸ਼ੇਹਲਾ ਖਿਲਾਫ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ।

© 2016 News Track Live - ALL RIGHTS RESERVED