ਰਿਪੋਰਟ ਵਿੱਚ ਰਾਫਾਲ ਸੌਦੇ ਨਾਲ ਸਬੰਧਤ ਸਾਰੇ ਵੇਰਵੇ ਦਿੱਤੇ

ਰਿਪੋਰਟ ਵਿੱਚ ਰਾਫਾਲ ਸੌਦੇ ਨਾਲ ਸਬੰਧਤ ਸਾਰੇ ਵੇਰਵੇ ਦਿੱਤੇ

ਚੰਡੀਗੜ੍ਹ:

ਅੱਜ ਰਾਜ ਸਭਾ ਵਿੱਚ ਹਵਾਈ ਫੌਜ ਦੀ ਖਰੀਦ ਨਾਲ ਸਬੰਧਤ ਕੰਟਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਰਿਪੋਰਟ ਵਿੱਚ ਰਾਫਾਲ ਸੌਦੇ ਨਾਲ ਸਬੰਧਤ ਸਾਰੇ ਵੇਰਵੇ ਦਿੱਤੇ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 126 ਜਹਾਜ਼ਾਂ ਦੀ ਪੁਰਾਣੀ ਡੀਲ ਦੀ ਤੁਲਨਾ ਕੀਤੀ ਜਾਏ ਤਾਂ 36 ਰਾਫਾਲ ਜਹਾਜ਼ਾਂ ਦੇ ਨਵੇਂ ਸੌਦੇ ਨਾਲ ਭਾਰਤ ਸਰਕਾਰ ਨੇ 17.08 ਫੀਸਦੀ ਪੈਸੇ ਦੀ ਬਚਤ ਕੀਤੀ ਹੈ। ਪੁਰਾਣੇ ਸੌਦੇ ਦੇ ਮੁਕਾਬਲੇ ਨਵੇਂ ਸੌਦੇ ਵਿੱਚ 18 ਜਹਾਜ਼ਾਂ ਦੀ ਡਿਲੀਵਰੀ ਦਾ ਸਮਾਂ ਬਿਹਤਰ ਹੈ। ਪੰਜ ਮਹੀਨਿਆਂ ਅੰਦਰ ਭਾਰਤ ਨੂੰ ਸ਼ੁਰੂਆਤੀ 18 ਜਹਾਜ਼ ਮਿਲ ਜਾਣਗੇ।
ਹਾਲਾਂਕਿ ਮੀਡੀਆ ਰਿਪੋਰਟਾਂ ਕੈਗ ਦੀ ਰਿਪੋਰਟ ਨਾਲ ਮੇਲ ਨਹੀਂ ਖਾ ਰਹੀਆਂ। ਰੱਖਿਆ ਮੰਤਰਾਲੇ ਦੇ ਤਿੰਨ ਸੀਨੀਅਰ ਅਫ਼ਸਰਾਂ ਦੀ ਟੀਮ ਇਸ ਸਿੱਟੇ ’ਤੇ ਪੁੱਜੀ ਸੀ ਕਿ ਮੋਦੀ ਸਰਕਾਰ ਦੀ ਰਾਫਾਲ ਡੀਲ ਯੂਪੀਏ ਸਰਕਾਰ ਦੌਰਾਨ ਮਿਲੇ ਆਫਰ ਤੋਂ ਬਿਹਤਰ ਨਹੀਂ। ਮੋਦੀ ਸਰਕਾਰ ਨੇ 36 ਤਿਆਰ ਲੜਾਕੂ ਜਹਾਜ਼ਾਂ ਦੀ ਡੀਲ ਕੀਤੀ ਹੈ ਜਦਕਿ ਯੂਪੀਏ ਸਰਕਾਰ ਵੇਲੇ ਦੈਸੋ ਕੰਪਨੀ ਨੇ 126 ਰਾਫਾਲ ਜਹਾਜ਼ਾਂ ਦਾ ਆਫਰ ਦਿੱਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਤਿੰਨਾਂ ਅਫ਼ਸਰਾਂ ਨੇ ਕਿਹਾ ਸੀ ਕਿ ਨਵੀਂ ਡੀਲ ਵਿੱਚ 36 ਵਿੱਚੋਂ 18 ਜਹਾਜ਼ਾਂ ਦੀ ਡਿਲੀਵਰੀ ਵੀ ਪੁਰਾਣੇ ਆਫਰ ਤਹਿਤ ਮਿਲਣ ਵਾਲੇ 18 ਜਹਾਜ਼ਾਂ ਤੋਂ ਹੌਲ਼ੀ ਰਹੇਗੀ। ਡ੍ਰਾਫਟ ਸੌਦੇ ਵਿੱਚ ਫਲਾਈਅਵੇ ਜਹਾਜ਼ਾਂ ਦੀ ਡਿਲੀਵਰੀ ਦਾ ਸਮਾਂ 37 ਤੋਂ 60 ਮਹੀਨਿਆਂ ਵਿੱਚ ਤੈਅ ਕੀਤਾ ਗਿਆ ਸੀ, ਪਰ ਫਰਾਂਸ ਨੇ ਬਾਅਦ ਵਿੱਚ ਇਸ ਸਮਾਂ 36 ਤੋਂ 67 ਮਹੀਨੇ ਕਰ ਦਿੱਤਾ ਸੀ। ਪੁਰਾਣੀ ਯੂਪੀਏ ਸਰਕਾਰ ਦੀ ਗੱਲ ਕੀਤੀ ਜਾਏ ਤਾਂ ਇਹ ਸਮਾਂ 36 ਤੋਂ 53 ਮਹੀਨੇ ਵਿੱਚ ਤੈਅ ਹੋਇਆ ਸੀ।

© 2016 News Track Live - ALL RIGHTS RESERVED