ਸੰਸਦ ਭਵਨ ਵਿੱਚ ਅਫਰਾ-ਤਫਰੀ

ਸੰਸਦ ਭਵਨ ਵਿੱਚ ਅਫਰਾ-ਤਫਰੀ

ਨਵੀਂ ਦਿੱਲੀ:

ਸੰਸਦ ਭਵਨ ਵਿੱਚ ਅੱਜ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਗੇਟ ਦੇ ਨਜ਼ਦੀਕ ਇੱਕ ਕਾਰ ਸੁਰੱਖਿਆ ਸਿਸਟਮ ਨਾਲ ਟਕਰਾ ਗਈ ਤੇ ਸੁਰੱਖਿਆ ਅਲਾਰਮ ਵੱਜ ਗਿਆ। ਇਸ ਪਿੱਛੋਂ ਸੁਰੱਖਿਆ ਅਧਿਕਾਰੀ ਹਰਕਤ ਵਿੱਚ ਆ ਗਏ ਤੇ ਆਪਣੀ ਪੁਜ਼ੀਸ਼ਨ ਲੈ ਕੇ ਮੋਰਚਾ ਸੰਭਾਲ ਲਿਆ।
ਦਰਅਸਲ ਮਣੀਪੁਰ ਦੇ ਸਾਂਸਦ ਥੋਕਚੋ ਮੇਨਿਯਾ ਦੀ ਕਾਰ ਸੁਰੱਖਿਆ ਗੇਟ ’ਤੇ ਰੁਕਣ ਵੇਲੇ ਰੁਕ ਨਹੀਂ ਸਕੀ ਸਗੋਂ ਰੁਕਣ ਦੀ ਬਜਾਏ ਤੈਅ ਥਾਂ ਤੋਂ ਅੱਗੇ ਨਿਕਲ ਗਈ। ਇਸ ਦੌਰਾਨ ਗੱਡੀ ਦਾ ਟਾਇਰ ਹੇਠਾਂ ਲੱਗੇ ਲੋਹੇ ਦੇ ਬੈਰੀਕੇਡ ਨਾਲ ਟਕਰਾ ਕੇ ਫਟ ਗਿਆ।
ਗੱਡੀ ਦੇ ਸੁਰੱਖਿਆ ਸਿਸਟਮ ਨਾਲ ਟਕਰਾਉਂਦਿਆਂ ਹੀ ਅਚਾਨਕ ਸੁਰੱਖਿਆ ਸਾਇਰਨ ਵੱਜਿਆ ਜਿਸ ਦੇ ਬਾਅਦ ਸੁਰੱਖਿਆ ਕਰਮੀ ਚੌਕੰਨੇ ਹੋ ਗਏ ਤੇ ਚਾਰੇ ਪਾਸੇ ਅਫਰਾ-ਤਫਰੀ ਮੱਚ ਗਈ।

© 2016 News Track Live - ALL RIGHTS RESERVED