ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ

Apr 11 2019 01:49 PM
ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ

ਦੁਬਈ:

ਹਰ ਰੋਜ਼ ਨਵੀਆਂ-ਨਵੀਆਂ ਥਾਂ ‘ਤੇ ਘੁੰਮਣਾ, ਲੱਖਾਂ ਰੁਪਏ ਤਨਖ਼ਾਨਹ ਹੋਣਾ, ਘਰ ਮਿਲਣਾ, ਮੁਫ਼ਤ ਸਿਹਤ ਸੇਵਾਵਾਂ ਦੇ ਨਾਲ ਆਉਣ ਜਾਣ ਦਾ ਪੂਰਾ ਖ਼ਰਚਾ ਵੀ ਮਿਲਣਾ, ਕੀ ਤੁਸੀਂ ਅਜਿਹੀ ਸ਼ਾਨਦਾਰ ਤੇ ਮਜ਼ੇਦਾਰ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਇਸ ਦੇ ਲਈ ਤੁਹਾਨੂੰ ਇਹ ਵੀਡੀਓ ਦੇਖਣੀ ਜ਼ਰੂਰੀ ਹੈ।
26 ਸਾਲ ਦੇ ਅਰਬਪਤੀ ਮੈਥਿਊ ਲੇਪਰ ਨੇ ‘World’s Coolest Job’ ਨਾਂਅ ਦੀ ਨੌਕਰੀ ਕੱਢੀ ਹੈ। ਈ-ਕਾਮਰਸ ਅਰਬਪਤੀ ਮੈਥਿਊ ਲੇਪਰ ਦੀਆਂ ਚਾਰ ਆਨਲਾਈਨ ਕੰਪਨੀਆਂ ਹਨ ਅਤੇ ਉਸ ਨੂੰ ਇੱਕ ਨਿੱਜੀ ਸਹਾਇਅਕ ਦੀ ਭਾਲ ਹੈ ਜੋ ਉਸ ਦੀ ਟੀਮ ਨੂੰ ਮੈਨੇਜ ਕਰਨ ‘ਚ ਮਦਦ ਕਰ ਸਕੇ। ਇਸ ਦੇ ਲਈ ਅਰਬਪਤੀ 52 ਹਜ਼ਾਰ ਡਾਲਰ ਕਰੀਬ 25.75 ਲੱਖ ਰੁਪਏ ਦੀ ਸੈਲਰੀ ਦੇਣ ਲਈ ਤਿਆਰ ਹਨ।
ਮੈਥਿਊ ਦੀ ਇਸ ਨੌਕਰੀ ਨੂੰ ਹਾਸਲ ਕਰਨ ਲਈ 40 ਹਜ਼ਾਰ ਤੋਂ ਜ਼ਿਆਦਾ ਲੋਕ ਅਪਲਾਈ ਕਰ ਚੁੱਕੇ ਹਨ ਅਤੇ ਖਾਸ ਗੱਲ ਹੈ ਕਿ ਇਸ ‘ਚ 75% ਉਮੀਦਵਾਰ ਕੁੜੀਆਂ ਹਨ, ਜਿਨ੍ਹਾਂ ਦੀ ਉਮਰ 23 ਤੋਂ 37 ਸਾਲ ਦੀ ਹੈ। ਜੌਬ ਹਾਸਲ ਕਰਨ ਲਈ ਕੀ ਖਾਸੀਅਤ ਚਾਹੀਦੀ ਹੈ ਇਸ ਬਾਰੇ ਮੈਥਿਊ ਨੇ ਕਿਹਾ, “ਕੈਂਡੀਡੇਟ ਨੂੰ ਕੰਪਿਊਟਰ ਚੰਗੀ ਤਰ੍ਹਾਂ ਆਉਂਦਾ ਹੋਵੇ। ਸੋਸ਼ਲ ਮੀਡੀਆ ‘ਚ ਤਜ਼ਰਬੇਕਾਰ ਹੋਵੇ, ਆਰਗੇਨਾਈਜ਼ਡ ਹੋਵੇ, ਕੁਝ ਸਿੱਖਣ ਦਾ ਇਛੁੱਕ ਅਤੇ ਜਜ਼ਬਾ ਹੋਵੇ। ਇਸ ਦੇ ਨਾਲ ਕੈਂਡੀਡੇਟ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਂ ਕੀ ਕਰਦਾ ਹਾਂ, ਇਸ ਦੇ ਲਈ ਮੇਰਾ ਯੂ-ਟਿਊਬ ਚੈਨਲ ਵੇਖੋ।”

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED