ਗੌਤਮ ਗੰਭੀਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ

Mar 22 2019 04:02 PM
ਗੌਤਮ ਗੰਭੀਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ

ਨਵੀਂ ਦਿੱਲੀ:

ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੇ ਸਰਗਰਮ ਸਿਆਸਤ ਸ਼ੁਰੂ ਕਰ ਦਿੱਤੀ ਹੈ। ਗੰਭੀਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਿਆਸਅਰਾਈਆਂ ਹਨ ਕਿ ਗੌਤਮ 2019 ਲੋਕ ਸਭਾ ਚੋਣ ਲੜ ਸਕਦੇ ਹਨ। ਗੰਭੀਰ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਖਾਸੇ ਪ੍ਰਭਾਵਿਤ ਹਨ, ਜਿਸ ਕਾਰਨ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਸਲਾਮੀ ਬੱਲੇਬਾਜ਼ ਵਜੋਂ ਖੇਡਣ ਵਾਲੇ ਗੌਤਮ ਗੰਭੀਰ ਨੂੰ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਹਾਲਾਂਕਿ, ਉਨ੍ਹਾਂ ਦੇ ਲੋਕ ਸਭਾ ਚੋਣ ਲੜਣ ਬਾਰੇ ਹਾਲੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਪਰ ਗੌਤਮ ਗੰਭੀਰ ਦਾ ਦਿੱਲੀ ਦੀ ਲੋਕ ਸਭਾ ਸੀਟ ਤੋਂ ਚੋਣ ਲੜਣਾ ਲਗਪਗ ਤੈਅ ਹੈ।
ਕ੍ਰਿਕੇਟਰਾਂ ਅਤੇ ਸਿਆਸਤ ਦਾ ਪੁਰਾਣਾ ਰਿਸ਼ਤਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੀ ਖੇਡਾਂ ਦੀ ਦੁਨੀਆ ਤੋਂ ਸਿਆਸਤ ਵਿੱਚ ਆਏ ਅਤੇ ਸਫਲ ਰਹੇ। ਗੰਭੀਰ ਨੇ 2011 ਦਾ ਕ੍ਰਿਕੇਟ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸੋਸ਼ਲ ਮੀਡੀਆ 'ਤੇ ਗੌਤਮ ਗੰਭੀਰ ਸਿਆਸੀ ਤੇ ਦੇਸ਼ ਦੇ ਚਲੰਤ ਮਾਮਲਿਆਂ 'ਚ ਕਾਫੇ ਲੰਮੇ ਸਮੇਂ ਤੋਂ ਸਰਗਰਮੀ ਦਿਖਾਉਂਦੇ ਆ ਰਹੇ ਸਨ।

© 2016 News Track Live - ALL RIGHTS RESERVED