ਲੋਕਾਂ ਨੂੰ ਆਪਣੇ ਗੈਰ-ਕਾਨੂੰਨੀ ਹਥਿਆਰ ਪੁਲਿਸ ਕੋਲ ਵੇਚਣ ਨੂੰ ਕਿਹਾ ਜਾ ਰਿਹਾ

Dec 27 2018 03:10 PM
ਲੋਕਾਂ ਨੂੰ ਆਪਣੇ ਗੈਰ-ਕਾਨੂੰਨੀ ਹਥਿਆਰ ਪੁਲਿਸ ਕੋਲ ਵੇਚਣ ਨੂੰ ਕਿਹਾ ਜਾ ਰਿਹਾ

ਵਾਸ਼ਿੰਗਟਨ:

ਅਮਰੀਕਾ ‘ਚ 2018 ‘ਚ ਗੋਲੀਬਾਰੀ ਦੀਆਂ 30 ਤੋਂ ਜ਼ਿਆਦਾ ਘਟਨਾਵਾਂ ਹੋ ਚੁੱਕੀਆਂ ਹਨ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਾਲਟੀਮੋਰ ਪੁਲਿਸ ਬਾਏਬੈਕ ਮਹਿੰਮ ਚਲਾ ਰਹੀ ਹੈ। ਇਸ ਤਹਿਤ ਲੋਕਾਂ ਨੂੰ ਆਪਣੇ ਗੈਰ-ਕਾਨੂੰਨੀ ਹਥਿਆਰ ਪੁਲਿਸ ਕੋਲ ਵੇਚਣ ਨੂੰ ਕਿਹਾ ਜਾ ਰਿਹਾ ਹੈ।
ਪਿਛਲੇ ਦਿਨਾਂ ਵਿੱਚ ਬਾਲਟੀਮੋਰ ਪੁਲਿਸ ਨੇ ਲੋਕਾਂ ਤੋਂ ਦੋ ਹਜ਼ਾਰ ਹਥਿਆਰ ਖਰੀਦੇ ਹਨ। ਇਸ ਅਪ੍ਰੇਸ਼ਨ ‘ਚ ਅਫਸਰਾਂ ਨੇ ਲੋਕਾਂ ਤੋਂ ਵੱਡੀ ਮੈਗਜ਼ੀਨ ਵਾਲੀ ਬੰਦੂਕ 25 ਡਾਲਰ (1800 ਰੁਪਏ), ਹੈਂਡਗਨ ਤੇ ਰਾਈਫਲ 100 ਡਾਲਰ (7000 ਰੁਪਏ), ਸੈਮੀ-ਆਟੋਮੈਟੀਕ ਰਾਈਫਲ 200 ਡਾਲਰ (14000 ਰੁਪਏ) ਤੇ ਆਟੋਮੈਟਿਕ ਰਾਈਫਲ 500 ਡਾਲਰ (35 ਹਜ਼ਾਰ ਰੁਪਏ’ ‘ਚ ਖਰੀਦੀਆਂ ਹਨ।
ਇਸ ਦੇ ਨਾਲ ਬੰਦੂਕ ਸਰੰਡਰ ਕਰਨ ਵਾਲਿਆਂ ਦੇ ਨਾਂ ਨਹੀਂ ਦੱਸੇ ਗਏ। ਇਸ ਕੰਮ ਲਈ ਡਿਪਾਰਟਮੈਂਟ ਨੂੰ ਸਿਟੀ ਕੌਂਸਲ ਵੱਲੋਂ 1.7 ਕਰੋੜ ਰੁਪਏ ਮੁਹੱਈਆ ਕਰਵਾਏ ਸੀ ਜਿਸ ਦੀ ਮੀਡੀਆ ਵੱਲੋਂ ਅਲੋਚਨਾ ਕੀਤੀ ਗਈ।
ਅਮਰੀਕਾ ਦਾ ਸੰਵਿਧਾਨ ਦਾ ਦੂਜਾ ਸੰਸ਼ੋਧਨ ਉੱਥੇ ਦੇ ਨਾਗਰੀਕਾਂ ਨੂੰ ਬੰਦੂਕ ਰੱਖਣ ਦਾ ਅਧਿਕਾਰ ਦਿੰਦਾ ਹੈ। ਫਿਲਹਾਲ ਦੇਸ਼ ਦੇ ਹਰ ਤੀਜੇ ਘਰ ‘ਚ ਇੱਕ ਬੰਦੂਕ ਹੈ।

© 2016 News Track Live - ALL RIGHTS RESERVED