ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮੈਂਬਰਾਂ ਤੇ ਚੀਨ ਵਿਚਾਲੇ ਖੜਕ ਗਈ

Mar 15 2019 03:40 PM
ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮੈਂਬਰਾਂ ਤੇ ਚੀਨ ਵਿਚਾਲੇ ਖੜਕ ਗਈ

ਵੀਂ ਦਿੱਲੀ:

ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਮੈਂਬਰਾਂ ਤੇ ਚੀਨ ਵਿਚਾਲੇ ਖੜਕ ਗਈ ਹੈ। ਚੀਨ ਵੱਲੋਂ ਮਸੂਦ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦਾ ਰਾਹ ਰੋਕਣ ਮਗਰੋਂ ਯੂਐਨ ਮੈਂਬਰਾਂ ਨੇ ਚੀਨ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਚੀਨ ਦਾ ਇਹ ਰੁਖ ਕਾਇਮ ਰਿਹਾ ਤਾਂ ‘ਕੋਈ ਹੋਰ ਕਾਰਵਾਈ’ ਕਰਨੀ ਪਏਗੀ।
ਯਾਦ ਰਹੇ ਚੀਨ ਵੱਲੋਂ ਮਸੂਦ ਨੂੰ ਆਲਮੀ ਅੱਤਵਾਦੀ ਐਲਾਣਨ ਸਬੰਧੀ ਤਜਵੀਜ਼ ਦੇ ਰਾਹ ਵਿੱਚ ਚੌਥੀ ਵਾਰ ਅੜਿੱਕਾ ਢਾਹਿਆ ਹੈ। ਇਸ ਤੋਂ ਨਾਰਾਜ਼ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਜ਼ਿੰਮੇਵਾਰ ਮੈਂਬਰ ਮੁਲਕਾਂ ਨੇ ਪੇਈਚਿੰਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸੇ ਨੀਤੀ ’ਤੇ ਤੁਰਦਾ ਰਿਹਾ ਤਾਂ ਉਨ੍ਹਾਂ ਨੂੰ ‘ਕੋਈ ਹੋਰ ਕਾਰਵਾਈ’ ਕਰਨ ਲਈ ਮਜਬੂਰ ਹੋਣਾ ਪਏਗਾ।
ਦੂਜੇ ਪਾਸੇ ਚੀਨ ਨੇ ਕਿਹਾ ਕਿ ਜੈਸ਼ ਮੁਖੀ ਖ਼ਿਲਾਫ਼ ਕਾਰਵਾਈ ਨੂੰ ਰੋਕਣ ਦਾ ਮੁੱਖ ਮਕਸਦ ਸਬੰਧਤ ਧਿਰਾਂ ਨੂੰ ਸੰਵਾਦ ਦੇ ਰਾਹ ਪਾ ਕੇ ਕੋਈ ਅਜਿਹਾ ਹੱਲ ਕੱਢਣਾ ਹੈ, ਜੋ ਸਾਰਿਆਂ ਨੂੰ ਸਵੀਕਾਰ ਹੋਵੇ। ਸੁਰੱਖਿਆ ਕੌਂਸਲ ਦੇ ਸੀਨੀਅਰ ਰਾਜਦੂਤਾਂ ਨੇ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਚੀਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, ‘ਜੇਕਰ ਚੀਨ ਇਸੇ ਤਰ੍ਹਾਂ ਮਸੂਦ ਮਾਮਲੇ ਵਿੱਚ ਰਾਹ ਦਾ ਰੋੜਾ ਬਣਦਾ ਰਿਹਾ ਤਾਂ ਯੂਐਨ ਸੁਰੱਖਿਆ ਕੌਂਸਲ ਦੇ ਜ਼ਿੰਮੇਵਾਰ ਮੈਂਬਰ ਮੁਲਕ ਕੋਈ ਹੋਰ ਕਾਰਵਾਈ ਕਰਨ ਲਈ ਮਜਬੂਰ ਹੋਣਗੇ।’

© 2016 News Track Live - ALL RIGHTS RESERVED