ਫੌਜ ਨੇ ਇੱਕ ਅੱਤਵਾਦੀ ਦਾ ਖ਼ਾਤਮਾ ਕਰ ਦਿੱਤਾ

ਫੌਜ ਨੇ ਇੱਕ ਅੱਤਵਾਦੀ ਦਾ ਖ਼ਾਤਮਾ ਕਰ ਦਿੱਤਾ

ਜੰਮੂ-ਕਸ਼ਮੀਰ:

ਇੱਥੇ ਅੱਜ ਫਿਰ ਤੋਂ ਭਾਰਤੀ ਫੌਜ ਦਾ ਅੱਤਵਾਦੀਆਂ ਨਾਲ ਮੁਕਾਬਲਾ ਚੱਲ ਰਿਹਾ ਹੈ। ਇਹ ਮੁਕਾਬਲਾ ਬਾਰਾਮੂਲਾ ਦੇ ਬੋਨੀਆਰ ‘ਚ ਜਾਰੀ ਹੈ ਜਿਸ ‘ਚ ਫੌਜ ਨੇ ਇੱਕ ਅੱਤਵਾਦੀ ਦਾ ਖ਼ਾਤਮਾ ਕਰ ਦਿੱਤਾ ਹੈ। ਘਾਟੀ ‘ਚ ਅੱਤਵਾਦੀਆਂ ਦੇ ਖਿਲਾਫ ਸੁਰੱਖਿਆਬਲ ਐਕਸ਼ਨ ‘ਚ ਹਨ ਪਰ ਇਸ ਤੋਂ ਬਾਅਦ ਵੀ ਅੱਤਵਾਦੀ ਹਮਲੇ ਹੋ ਰਹੇ ਹਨ। ਪੰਜ ਦਿਨ ਪਹਿਲਾਂ ਹੀ ਅਨੰਤਨਾਗ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ‘ਚ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਇੱਕ ਜਵਾਨ ਵੀ ਸ਼ਹੀਦ ਹੋ ਗਿਆ ਸੀ।
ਜੰਮੂ-ਕਸ਼ਮੀਰ ‘ਚ ਸਾਲ 2019 ‘ਚ ਹੁਣ ਤਕ ਕਰੀਬ 110 ਅੱਵਾਦੀ ਢੇਰ ਕੀਤੇ ਗਏ ਹਨ। ਉੱਧਰ ਫੌਜ ਦੇ ਵੀ 65 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਅੱਤਵਾਦੀਆਂ ‘ਚ 23 ਵਿਦੇਸ਼ੀ ਅੱਤਵਾਦੀ ਵੀ ਸ਼ਾਮਲ ਹਨ। ਨਵੇਂ ਤੇ ਜ਼ਿਆਦਾ ਗਿਣਤੀ ‘ਚ ਅੱਤਵਾਦੀਆਂ ਦੀ ਭਰਤੀ ਸੁਰੱਖਿਆ ਬਲਾਂ ਲਈ ਚਿੰਤਾ ਦੀ ਗੱਲ ਹੈ।
ਇਸ ਸਾਲ ਜਿਨ੍ਹਾਂ ਅੱਤਵਾਦੀਆਂ ਦਾ ਖ਼ਾਤਮਾ ਹੋਇਆ ਹੈ, ਉਨ੍ਹਾਂ ‘ਚ ਅਲਕਾਇਦਾ ਨਾਲ ਜੁੜੇ ਅੱਤਵਾਦੀ ਅੰਸਾਰ ਗਜਵਾਤ-ਉਲ-ਹਿੰਦ ਦਾ ਮੁਖੀ ਜ਼ਾਕੀਰ ਮੂਸਾ ਵੀ ਸ਼ਾਮਲ ਹੈ। ਦੱਖਣੀ ਕਸ਼ਮੀਰ ਦੇ ਸੰਵੇਦਨਸ਼ੀਲ ਖੇਤਰਾਂ ’ਚ ਨੌਜਵਾਨਾਂ ਦਾ ਵੱਖ-ਵੱਖ ਗਰੁਪਾਂ ‘ਚ ਸ਼ਾਮਲ ਹੋਣ ਦਾ ਸਿਲਸਿਲਾ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਮਹੀਨੇ ਤੋਂ 50 ਨੌਜਵਾਨ ਅੱਤਵਾਦੀ ਸੰਗਠਨਾਂ ‘ਚ ਸ਼ਾਮਲ ਹੋ ਚੁੱਕੇ ਹਨ।

© 2016 News Track Live - ALL RIGHTS RESERVED