ਨੇਪਾਲ ਤੇ ਭੂਟਾਨ ਦੀ ਯਾਤਰਾ ਲਈ ਆਧਾਰ ਕਾਰਡ ਨੂੰ ਯਾਤਰਾ ਦਸਤਾਵੇਜ਼ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ

ਨੇਪਾਲ ਤੇ ਭੂਟਾਨ ਦੀ ਯਾਤਰਾ ਲਈ ਆਧਾਰ ਕਾਰਡ ਨੂੰ ਯਾਤਰਾ ਦਸਤਾਵੇਜ਼ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ

ਨਵੀਂ ਦਿੱਲੀ:

ਭਾਰਤ ਦੇ 15 ਸਾਲ ਤੋਂ ਘੱਟ ਤੇ 65 ਸਾਲ ਤੋਂ ਜ਼ਿਆਦਾ ਦੇ ਨਾਗਰਿਕ ਨੇਪਾਲ ਤੇ ਭੂਟਾਨ ਦੀ ਯਾਤਰਾ ਲਈ ਆਧਾਰ ਕਾਰਡ ਨੂੰ ਯਾਤਰਾ ਦਸਤਾਵੇਜ਼ ਦੇ ਤੌਰ ‘ਤੇ ਇਸਤੇਮਾਲ ਕਰ ਸਕਦੇ ਹਨ। ਗ੍ਰਹਿ ਮੰਤਰਾਲੇ ਨੇ ਹਾਲ ਹੀ ‘ਚ ਜਾਣਕਾਰੀ ਜਾਰੀ ਕੀਤੀ ਹੈ। ਦੋਵੇਂ ਗੁਆਢੀ ਦੇਸ਼ਾਂ ਦਾ ਸਫਰ ਕਰਨ ਲਈ ਇਨ੍ਹਾਂ ਦੋਵਾਂ ਉਮਰ ਵਰਗਾਂ ਤੋਂ ਇਲਾਵਾ ਹੋਰ ਭਾਰਤੀ ਆਧਾਰ ਕਾਰਡ ਦਾ ਇਸਤੇਮਾਲ ਨਹੀਂ ਕਰ ਸਕਦੇ।
ਭਾਰਤੀਆਂ ਨੂੰ ਨੇਪਾਲ ਦੇ ਨਾਲ-ਨਾਲ ਭੂਟਾਨ ਜਾਣ ਵਾਲਿਆਂ ਲਈ ਵੀਜ਼ਾ ਦੀ ਲੋੜ ਨਹੀਂ ਹੁੰਦੀ। ਇਸ ਦੇ ਨਾਲ 15 ਤੋਂ 65 ਸਾਲ ਦੇ ਲੋਕਾਂ ਨੂੰ ਪਾਸਪੋਰਟ, ਪਛਾਣ ਪੱਤਰ ਜਾਂ ਚੋਣ ਕਮਿਸ਼ਨ ਦੇ ਪਛਾਣ ਪੱਤਰ ਦੀ ਲੋੜ ਨਹੀਂ। ਇਸ ਤੋਂ ਪਹਿਲਾਂ 15 ਤੋਂ 65 ਸਾਲ ਦੇ ਲੋਕਾਂ ਨੂੰ ਸਫਰ ਲਈ ਪੈਨ ਕਾਰਡ, ਡ੍ਰਾਈਵਿੰਗ ਲਾਈਸੈਂਸ, ਸੀਜੀਐਚਐਸ ਕਾਰਡ ਜਾਂ ਰਾਸ਼ਨ ਕਾਰਨ ਦੀ ਲੋੜ ਹੁੰਦੀ ਸੀ, ਜਿਸ ਦੀ ਲਿਸਟ ‘ਚ ਹੁਣ ਆਧਾਰ ਕਾਰਡ ਵੀ ਜੁੜ ਗਿਆ ਹੈ।
ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਨੇਪਾਲ ‘ਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਐਮਰਜੈਂਸੀ ਪ੍ਰਮਾਣ ਪੱਤਰ ਤੇ ਪਛਾਣ ਪੱਤਰ ਭਾਰਤ ਵਾਪਸੀ ਦੇ ਸਫਰ ਲਈ ਇੱਕ ਵਾਰ ਹੀ ਮਾਨਿਆ ਹੋਵੇਗਾ।”
ਭੂਟਾਨ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਕੋਲ 6 ਮਹੀਨੇ ਦੀ ਘੱਟੋ ਘੱਟ ਵੈਧਤਾ ਨਾਲ ਭਾਰਤੀ ਪਾਸਪੋਰਟ ਹੋਣਾ ਚਾਹੀਦਾ ਹੈ। ਭਾਰਤ ਦੇ ਸਿੱਕਮ, ਅਸਮ, ਅਰੁਣਾਚਲ ਪ੍ਰਦੇਸ਼ ਤੇ ਪਛੱਮੀ ਬੰਗਾਲ ਸੂਬਿਆਂ ਨਾਲ ਬਾਰਡਰ ਸਾਂਝਾ ਕਰਨ ਵਾਲੇ ਭੂਟਾਨ ‘ਚ 60,000 ਭਾਰਤੀ ਹਨ ਜੋ ਉੱਥੇ ਕੰਮ ਕਰਦੇ ਹਨ। ਜਦਕਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ 6 ਲੱਖ ਭਾਰਤੀ ਨੇਪਾਲ ‘ਚ ਰਹਿੰਦੇ ਹਨ।

© 2016 News Track Live - ALL RIGHTS RESERVED