ਪਾਕਿ ਦੇ ਖਿੱਤਿਆਂ ਵਿੱਚ ਹਿੰਸਾ ਤੇ ਅੱਤਵਾਦ ਨੂੰ ਉਤਸ਼ਾਹਤ ਕੀਤਾ ਜਾਂਦਾ

ਪਾਕਿ ਦੇ ਖਿੱਤਿਆਂ ਵਿੱਚ ਹਿੰਸਾ ਤੇ ਅੱਤਵਾਦ ਨੂੰ ਉਤਸ਼ਾਹਤ ਕੀਤਾ ਜਾਂਦਾ

ਨਵੀਂ ਦਿੱਲੀ:

ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਪਾਕਿ ਸਰਕਾਰ ਨੇ ਪ੍ਰੈੱਸ ਰਿਲੀਜ਼ ਜਾਰੀ ਕਰ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਹੈ। ਇਸ ਦੇ ਬਾਵਜੂਦ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਭਵਨ ਵੱਲੋਂ ਪਾਕਿਸਤਾਨ ਨੂੰ ਨਾਂ ਲੈ ਕੇ ਚੇਤਾਵਨੀ ਦਿੱਤੀ ਹੈ।
ਵ੍ਹਾਈਟ ਹਾਊਸ ਦੇ ਬੁਲਾਰੇ ਸਾਰਾ ਸੈਂਡਰਸ ਨੇ ਕਿਹਾ ਕਿ ਪਾਕਿ ਤੁਰੰਤ ਆਪਣੀ ਜ਼ਮੀਨ 'ਤੇ ਸਮਰਥਨ ਦੇਣਾ ਬੰਦ ਕਰੋ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿ ਦੇ ਖਿੱਤਿਆਂ ਵਿੱਚ ਹਿੰਸਾ ਤੇ ਅੱਤਵਾਦ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ। ਉੱਧਰ, ਅਮਰੀਕੀ ਵਿਦੇਸ਼ ਮੰਤਰਾਲਾ ਨੇ ਵੀ ਆਪਣੇ ਬਿਆਨ ਵਿੱਚ ਪਾਕਿਸਤਾਨ ਦਾ ਨਾਂ ਲੈਂਦਿਆਂ ਕਿਹਾ ਕਿ ਸਾਰੇ ਦਸ਼ਾਂ ਨੂੰ ਅੱਤਵਾਦ ਖ਼ਿਲਾਫ਼ ਸੰਯੁਕਤ ਰਾਸ਼ਟਰ ਦੇ ਮਤੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਹੋਣਗੀਆਂ ਤੇ ਅੱਤਵਾਦੀਆਂ ਲਈ ਪਨਾਹਗਾਹ ਬਣਨਾ ਬੰਦ ਕਰਨਾ ਹੋਵੇਗਾ। ਅਸੀਂ ਅੱਤਵਾਦ ਨਾਲ ਮੁਕਾਬਲੇ ਲਈ ਹਰ ਹਾਲਾਤ 'ਚ ਭਾਰਤ ਨਾਲ ਖੜ੍ਹੇ ਹਾਂ।
ਇਸ ਦੇ ਨਾਲ ਰੂਸ, ਇਜ਼ਰਾਈਲ, ਫਰਾਂਸ, ਮਾਲਦੀਵ, ਬੰਗਲਾਦੇਸ਼, ਥਾਈਲੈਂਡ, ਸ਼੍ਰੀਲੰਕਾ, ਚੈਕ ਰਿਪਬਲਿਕ, ਕੈਨੇਡਾ ਸਮੇਤ ਕਈ ਦੇਸ਼ਾਂ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਜਵਾਨਾਂ ਦੀ ਸ਼ਹਾਦਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਸੰਗਠਨ ਐਲਾਨੇ ਜਾ ਚੁੱਕੇ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਨੇ ਇਸ ਘਿਨਾਉਣੇ ਕਾਂਡ ਨੂੰ ਅੰਜਾਮ ਦਿੱਤਾ, ਜਿਸ ਵਿੱਚ 40 ਤੋਂ ਵੱਧ ਜਵਾਨਾਂ ਦੀ ਜਾਨ ਚਲੀਆਂ ਗਈਆਂ।

© 2016 News Track Live - ALL RIGHTS RESERVED