ਵਿਦੇਸ਼ੀ ਨੂੰ ਭਾਰਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ

ਵਿਦੇਸ਼ੀ ਨੂੰ ਭਾਰਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ

ਕੋਲਕਾਤਾ:

ਭਲਵਾਨ 'ਦ ਗਰੇਟ ਖਲੀ' ਨੇ ਪੱਛਮ ਬੰਗਾਲ ਦੇ ਜਾਧਵਪੁਰ ਵਿੱਚ ਬੀਜੇਪੀ ਉਮੀਦਵਾਰ ਅਨੁਪਮ ਹਾਜਰਾ ਲਈ ਸ਼ੁੱਕਰਵਾਰ ਨੂੰ ਰੋਡ ਸ਼ੋਅ ਕੀਤਾ। ਤ੍ਰਿਣਮੂਲ ਕਾਂਗਰਸ (TMC) ਨੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਖਲੀ ਅਮਰੀਕੀ ਨਾਗਰਿਕ ਹਨ। ਕਿਸੇ ਵਿਦੇਸ਼ੀ ਨੂੰ ਭਾਰਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਟੀਐਮਸੀ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਖਲੀ ਕੋਲ ਯੂਐਸ ਦੀ ਨਾਗਰਿਕਤਾ ਹੈ। ਇਸ ਲਈ ਇੱਕ ਵਿਦੇਸ਼ ਦੇ ਨਾਗਰਿਕ ਨੂੰ ਭਾਰਤੀ ਵੋਟਰਾਂ ਦੇ ਮਨ ਨੂੰ ਪ੍ਰਭਾਵਿਤ ਕਰਨ ਦੀ ਛੋਟ ਨਹੀਂ ਦੇਣੀ ਚਾਹੀਦੀ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਇਸ ਸਬੰਧੀ ਹਾਲੇ ਕੋਈ ਬਿਆਨ ਨਹੀਂ ਆਇਆ।
ਦੱਸ ਦੇਈਏ ਇਸ ਤੋਂ ਪਹਿਲਾਂ ਬੀਜੇਪੀ ਨੇ ਟੀਐਮਸੀ 'ਤੇ ਇੱਕ ਬੰਗਲਾਦੇਸ਼ੀ ਅਦਾਕਾਰ ਤੋਂ ਚੋਣ ਪ੍ਰਚਾਰ ਕਰਵਾਉਣ ਦਾ ਇਲਜ਼ਾਮ ਲਾਇਆ ਸੀ। ਦਰਅਸਲ ਕੁਝ ਦਿਨ ਪਹਿਲਾਂ ਬੰਗਲਾਦੇਸ਼ੀ ਅਦਾਕਾਰ ਫਿਰਦੌਸ ਅਹਿਮਦ ਟੀਐਮਸੀ ਦਾ ਪ੍ਰਚਾਰ ਕਰਨ ਲਈ ਪੱਛਮ ਬੰਗਾਲ ਦੇ ਉੱਤਰ ਦਿਨਾਜਪੁਰ ਵਿੱਚ ਪਹੁੰਚੇ ਸਨ। ਬੀਜੇਪੀ ਨੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਜਿਸ ਦੇ ਬਾਅਦ ਫਿਰਦੌਸ ਉਸੇ ਦਿਨ ਵਾਪਸ ਚਲਾ ਗਿਆ ਸੀ।

© 2016 News Track Live - ALL RIGHTS RESERVED