ਬਿਆਸ ਦਰਿਆ ਦੇ ਕੰਢੇ ਵੱਸਿਆ ਕੁੱਲੂ ਮਨਾਲੀ

ਬਿਆਸ ਦਰਿਆ ਦੇ ਕੰਢੇ ਵੱਸਿਆ ਕੁੱਲੂ ਮਨਾਲੀ

ਹਿਮਾਲਿਆ ਪਰਬਤ ਦੀ ਗੋਦ ਵਿਚ ਬਿਆਸ ਦਰਿਆ ਦੇ ਕੰਢੇ ਵੱਸਿਆ ਕੁੱਲੂ ਮਨਾਲੀ ਦਾ ਇਲਾਕਾ ਬੇਹੱਦ ਖ਼ੂਬਸੂਰਤ ਹੈ। ਇਸ ਦੀਆਂ ਸ਼ਾਨਦਾਰ ਹਰੀਆਂ ਭਰੀਆਂ ਵਾਦੀਆਂ, ਆਕਾਸ਼ ਨੂੰ ਛੂੰਹਦੇ ਬਰਫ ਨਾਲ ਢੱਕੇ ਪਹਾੜ, ਦੇਵਦਾਰ ਦੇ ਉÎੱਚੇ-ਉੱਚੇ ਦਰੱਖ਼ਤ, ਆਲੇ ਦੁਆਲੇ ਸੇਬਾਂ ਆਲੂ ਬੁਖਾਰਿਆਂ ਅਤੇ ਖੁਰਮਾਨੀਆਂ ਦੇ ਬਾਗ਼ ਦੇਖ ਕੇ ਮÎਨ ਨੂੰ ਬਹੁਤ ਸਕੂਨ ਮਿਲਦਾ ਹੈ। ਮੈਂ ਜਦੋਂ 1974 ਵਿਚ ਕਾਲਜ ਵਿਚ ਪੜ੍ਹਦਾ ਸੀ ਤਾਂ ਸਾਡਾ 10 ਦਿਨ ਦਾ ਕੈਂਪ ਮਨਾਲੀ ਲੱਗਿਆ। ਪਹਿਲੀ ਰਾਤ ਅਸੀਂ ਕੁੱਲੂ ਦੇ ਗੁਰਦੁਆਰਾ ਸਾਹਿਬ ਵਿਚ ਠਹਿਰੇ। ਸਵੇਰੇ ਸੂਰਜ ਨਿਕਲਣ ਸਮੇਂ ਦਾ ਦ੍ਰਿਸ਼ ਮਨ ਨੂੰ ਮੋਹਣ ਵਾਲਾ ਸੀ। ਇਸ ਤੋਂ ਬਾਅਦ ਅਸੀਂ 10 ਦਿਨ ਮਨਾਲੀ ਬਿਆਸ ਦਰਿਆ ਦੇ ਕੰਢੇ ਤੰਬੂਆਂ ਵਿਚ ਰਹੇ।

ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਮੈਂ ਨੌਕਰੀ ਵੀ ਲੱਗ ਗਿਆ। ਪਰ ਮਨਾਲੀ ਜਾਣ ਦਾ ਸਬੱਬ ਨੀ ਬਣਿਆ ਭਾਵੇਂ ਮਨ ਵਿਚ ਮਨਾਲੀ ਜਾਣ ਦੀ ਇੱਛਾ ਬਹੁਤ ਸੀ। ਤਕਰੀਬਨ 31 ਸਾਲ ਬਾਅਦ 2005 ਵਿਚ ਮਨਾਲੀ ਜਾਣ ਦਾ ਮੌਕਾ ਮਿਲਿਆ। ਹੁਣ ਤਾਂ ਸਾਲ ਵਿਚ ਇਕ ਵਾਰ ਮਨਾਲੀ ਦਾ ਗੇੜਾ ਲਾ ਹੀ ਲਈਦਾ ਹੈ।

ਦਿੱਲੀ ਤੋਂ ਮਨਾਲੀ ਲੱਗਭੱਗ 514 ਕਿਲੋਮੀਟਰ, ਚੰਡੀਗੜ੍ਹ ਤੋਂ 314 ਕਿਲੋਮੀਟਰ ਅਤੇ ਰੋਪੜ ਤੋਂ 266 ਕਿਲੋਮੀਟਰ ਹੈ। ਜੇਕਰ ਤੁਸੀਂ ਕੁੱਲੂ ਮਨਾਲੀ ਜਾਣਾ ਚਾਹੁੰਦੇ ਹੋ ਤਾਂ 15 ਫਰਵਰੀ ਤੋਂ 15 ਅਪਰੈਲ ਤੱਕ ਦਾ ਮੋਸਮ ਬਹੁਤ ਵਧੀਆ ਹੈ। ਇਨ੍ਹਾਂ ਦਿਨਾਂ ਵਿਚ ਤੁਸੀਂ ਲੋਕ ਮਨਾਲੀ ਅਤੇ ਆਲੇ ਦੁਆਲੇ ਬਰਫ ਪਈ ਦੇਖ ਸਕਦੇ ਹੋ। ਜੇਕਰ ਤੁਸੀਂ ਲੇਟ ਜਾਂਦੇ ਹੋ ਜਾਂ ਮਈ ਜੂਨ ਵਿਚ ਜਾਂਦੇ ਹੋ ਤਾਂ ਬਰਫ਼ ਦੇਖਣ ਲਈ ਰੋਹਤਾਂਗ ਜਾਣਾ ਪੈਂਦਾ ਹੈ। 15 ਅਪ੍ਰੈਲ ਤੋਂ ਬਾਅਦ ਰੋਹਤਾਂਗ ਦਾ ਰਸਤਾ ਖੁੱਲਦਾ ਹੈ ਅਤੇ 15 ਅਕਤੂਬਰ ਨੂੰ ਬੰਦ ਹੋ ਜਾਂਦਾ ਹੈ। ਮਈ ਜੂਨ ਵਿਚ ਉÎੱਤਰੀ ਭਾਰਤ ਦੇ ਰਾਜਾਂ ਵਿਚ ਗਰਮੀ ਪੈਣ ਕਰਕੇ ਬਹੁਤ ਵੱਡੀ ਗਿਣਤੀ ਵਿਚ ਯਾਤਰੂ ਕੁੱਲੂ ਮਨਾਲੀ ਪਹੁੰਚ ਜਾਂਦੇ ਹਨ।

ਦਿੱਲੀ ਅਤੇ ਚੰਡੀਗੜ੍ਹ ਤੋਂ ਜੇਕਰ ਤੁਸੀਂ ਜਹਾਜ ਰਾਹੀਂ ਆਉਣਾ ਹੈ ਤਾਂ ਜਹਾਜ ਮਨਾਲੀ ਤੋਂ 50 ਕਿਲੋਮੀਟਰ ਦੂਰ ਭੁੰਤਰ ਹਵਾਈ ਅੱਡੇ ਦੇ ਉਤਰਦਾ ਹੈ। ਉÎੱਥੋਂ ਟੈਕਸੀ ਲੈ ਸਕਦੇ ਹੋ। ਮਨਾਲੀ ਨੂੰ ਰੇਲ ਸੇਵਾ ਨਹੀਂ ਹੈ।ਦਿੱਲੀ ਤੋਂ ਵੋਲਵੋ ਬੱਸਾਂ ਰਾਤ ਨੂੰ ਚਲਦੀਆਂ ਹਨ ਸਵੇਰੇ ਮਨਾਲੀ ਪਹੁੰਚਦੀਆਂ ਹਨ ।ਪਰ ਜੋ ਸ਼ਾਨਦਾਰ ਪਹਾੜੀ ਦ੍ਰਿਸ਼ ਹਨ ਰਾਤ ਨੂੰ ਉਹ ਨਹੀਂ ਦਿਖਾਈ ਦਿੰਦੇ ।ਕੋਸ਼ਿਸ਼ ਕਰੋ ਨਿਜੀ ਕਾਰ ਜਾਂ ਟੈਕਸੀ ਦੀ ।ਟੈਕਸੀ ਆਮ ਤੌਰ ਤੇ 2000 ਜਾਂ 2200 ਰੁਪਏ ਰੋਜ਼ਾਨਾ ਕਿਰਾਏ ਤੇ ਮਿਲ ਜਾਂਦੀਆਂ ਹਨ।

ਬਰਫ ਦੇਖਣ ਲਈ ਲੋਕ ਮਨਾਲੀ ਤੋਂ 50 ਕਿਲੋਮੀਟਰ ਦੂਰ ਰੋਹਤਾਂਗ ਜਾਂਦੇ ਹਨ।

ਰੋਹਤਾਂਗ ਦਾ ਰਸਤਾ ਬਹੁਤ ਖਤਰਨਾਕ ਤੰਗ ਅਤੇ ਮੋੜਾਂ ਵਾਲਾ ਹੈ। ਗੱਡੀ ਬਹੁਤ ਹੌਲੀ ਹੌਲੀ ਤੇ ਸੰਭਲ ਕੇ ਚਲਾਉਣੀ ਪੈਂਦੀ ਹੈ। ਰੋਹਤਾਂਗ ਲਈ 5 ਵਜੇ ਜੇ ਕਰ ਤੁਸੀ ਚਲਦੇ ਹੋ ਤਾਂ ਘੱਟੋ ਘੱਟ 4-5 ਘੰਟੇ ਬਾਦ ਪਹੁੰਚਦੇ ਹੋ।ਕਿਉਂਕਿ ਰਾਹ ਵਿਚ ਜਾਮ ਬਹੁਤ ਲਗਦਾ ਹੈ ।ਰੋਹਤਾਂਗ ਵਿਚ ਬਰਫ ਹੁੰਦੀ ਹੈ ।ਸਮੁੰਦਰੀ ਲੇਵਲ ਤੋਂ 13500 ਫੁੱਟ ਦੀ ਉÎੱਚਾਈ ਹੈ। ਇਥੇ ਆਕਸੀਜਨ ਦੀ ਕਮੀ ਹੈ।ਜੇਕਰ ਸਾਹ ਜਾਂ ਹੋਰ ਸਮੱਸਿਆ ਹੈ ਤਾਂ ਦਵਾਈ ਲੈ ਕੇ ਜਾਓ। ਖਾਣ ਪੀਣ ਦਾ ਸਮਾਨ ਨਾਲ ਲੈ ਕੇ ਜਾਓ। ਕਿਉਂਕਿ ਰੋਹਤਾਂਗ ਵਿਖੇ ਖਾਣ ਪੀਣ ਦਾ ਸਾਮਾਨ ਘੱਟ ਦੁਕਾਨਾਂ ਹੋਣ ਕਾਰਨ ਬਹੁਤ ਮਹਿੰਗਾ ਹੈ ।

ਮਨਾਲੀ ਵਿਚ ਆਫ ਸੀਜ਼ਨ ਵਿਚ ਹੋਟਲ ਸਸਤੇ ਹੁੰਦੇ ਹਨ। ਮਈ ਜੂਨ ਵਿਚ ਬਹੁਤ ਮਹਿੰਗੇ ਹੁੰਦੇ ਹਨ।ਮਨਾਲੀ ਆ ਕੇ ਮਾਲ ਰੋਡ ਤੇ ਜਾ ਨੇੜੇ ਤੇੜੇ ਕਿਸੇ ਹੋਟਲ ਵਿਚ ਰਹਿਣ ਦੀ ਕੋਸ਼ਿਸ਼ ਕਰੋ। ਕਿਉਂਕਿ ਮਾਲ ਰੋਡ ਤੇ ਬਹੁਤ ਸਾਰੇ ਢਾਬੇ ਅਤੇ ਰੈਸਟੋਰੈਂਟ ਹਨ ਬਹੁਤ ਵਧੀਆ ਦੁਕਾਨਾਂ ਹਨ ਜਿਥੋਂ ਤੁਸੀਂ ਵਧੀਆ ਸਾਮਾਨ ਖ਼ਰੀਦ ਸਕਦੇ ਹੋ। ਹੋਟਲ ਨੂੰ ਚੰਗੀ ਤਰਾਂ ਦੇਖ ਕੇ ਲਵੋ। ਕਿਉਂਕਿ ਕਈ ਵਾਰ ਹੋਟਲਾਂ ਵਾਲੇ ਵੱਧ ਪੈਸੇ ਲੈ ਕੇ ਘਟੀਆ ਕਮਰੇ ਦੇ ਦਿੰਦੇ ਹਨ।ਟੈਕਸੀ ਵਾਲਿਆਂ ਤੇ ਵਿਸ਼ਵਾਸ਼ ਨਾ ਕਰੋ ਕਿਉਂਕਿ ਉਹਨਾਂ ਦਾ ਹੋਟਲਾਂ ਨਾਲ ਕਮਿਸ਼ਨ ਹੁੰਦਾ ਹੈ। 

ਕੁਲੂ ਅਤੇ ਮਨਾਲੀ ਵਿਚ ਬਹੁਤ ਸਾਰੀਆਂ ਦੇਖਣ ਯੋਗ ਥਾਵਾਂ ਹਨ ਰੋਹਤਾਂਗ ਪਾਸ ਤੋਂ ਇਲਾਵਾ ਮਨਾਲੀ ਤੋਂ ਥੋੜੀ ਦੂਰ ਸੋਲੰਗ ਵੈਲੀ ਹੈ। ਜਿਥੇ ਪੈਰਾਗਲਾਈਡਿੰਗ, ਘੋੜ ਸਵਾਰੀ ਦੀ ਸੁਵਿਧਾ ਹੈ। ਉਥੇ ਰੋਪ ਵੇ ਹੈ ਜੋ 2 ਕਿਲੋਮੀਟਰ ਉÎੱਚੀ ਪਹਾੜੀ ਤੇ ਲੈਕੇ ਜਾਂਦੀ ਹੈ। ਪਹਾੜ ਉਤੇ ਇਕ ਰੈਸਟੋਰੈਂਟ ਹੈ। ਜੋ ਬਹੁਤ ਮਹਿੰਗਾ ਹੈ। ਰੋਪ ਵੇ ਦਾ ਕਿਰਾਇਆ ਪ੍ਰਤੀ ਸਵਾਰੀ 650 ਰੁ: ਦੇ ਕਰੀਬ ਹੈ। ਪੈਰਾਗਲਾਈਡਿੰਗ 2000, 2500 ਰੁਪਏ ਤੱਕ ਮੰਗ ਲੈਂਦੇ ਹਨ।ਇਸ ਤੋਂ ਇਲਾਵਾ ਨੇੜੇ ਹੀ ਕੋਠੀ ਨਾਂ ਦੀ ਜਗ੍ਹਾ ਹੈ ।ਉਹ ਵੀ ਦੇਖਣ ਯੋਗ ਹੈ।ਸੋਲੰਗ ਵੈਲੀ ਦੇ ਨੇੜੇ ਰੋਹਤਾਂਗ ਪਹਾੜ ਦੇ ਹੇਠ ਇਕ ਪੌਣੇ 9 ਕਿਲੋਮੀਟਰ ਸੁਰੰਗ ਬਣਾਈ ਗਈ ਹੈ। ਜਿਸ ਰਾਹੀਂ ਬਹੁਤ ਘੱਟ ਸਮੇਂ ਵਿਚ ਲਾਹੁਲ ਸਪਿਤੀ ਪਹੁੰਚਿਆ ਜਾ ਸਕੇਗਾ। 

ਮਨਾਲੀ ਵਿਚ ਹੜਿੰਬਾ ਦੇਵੀ ਦਾ ਮੰਦਰ ਮਾਲ ਰੋਡ ਤੋਂ 2 ਕਿਲੋਮੀਟਰ ਹੈ ।ਹੜਿੰਬਾ ਦੇਵੀ ਮਹਾਂਭਾਰਤ ਦੇ ਭੀਮ ਦੀ ਪਤਨੀ ਤੇ ਘਟੋਤ ਕੱਚ ਦੀ ਮਾਂ ਸੀ ।ਲੋਕ ਇਥੇ ਮੱਥਾ ਟੇਕਣ ਆਉਂਦੇ ਹਨ। ਹੜਿੰਬਾ ਮੰਦਰ ਤੋਂ 2 ਕਿਲੋਮੀਟਰ ਦੂਰ ਕਲੱਬ ਹਾਊਸ ਹੈ ਜਿਥੇ ਤੁਸੀਂ ਰੋਮਾਂਚਕ ਖੇਡਾਂ ਖੇਡ ਸਕਦੇ ਹੋ। ਕਲੱਬ ਹਾਊਸ ਤੋਂ ਡੇਢ ਕਿਲੋਮੀਟਰ ਦੂਰ ਮੂਨ ਟੈਂਪਲ ਹੈ। ਜਿੱਥੇ ਸਿੱਧੀ ਚੜ੍ਹਾਈ ਕਰਕੇ ਆਟੋ ਤੇ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਸ਼ਿਸ਼ਟ ਮੰਦਰ ,ਵਸ਼ਿਸ਼ਟ ਗਰਮ ਪਾਣੀ ਦੇ ਚਸ਼ਮਾ ,ਤਿੱਬਤੀਆਂ ਦਾ ਮੰਦਰ ,ਹਿਮਾਲਿਆ ਨੈਸ਼ਨਲ ਪਾਰਕ ਅਤੇ ਗੁਲਾਬਾ ਵੀ ਦੇਖ ਸਕਦੇ ਹੋ।ਮਨਾਲੀ ਤੋਂ ਅੱਗੇ ਨਗਰ ਨਾਂਅ ਦਾ ਇਕ ਕਸਬਾ ਹੈ ਜਿਥੇ ਲਕੜ ਦਾ ਮਹਿਲ ਅਤੇ ਪ੍ਰਾਚੀਨ ਮੰਦਰ ਹੈ ।ਮਨਾਲੀ ਤੋਂ 65 ਕਿਲੋਮੀਟਰ ਦੂਰ ਜਾਣਾ ਨਾਂਅ ਦਾ ਚਸ਼ਮਾ ਹੈ ।

ਮਨਾਲੀ ਤੋਂ ਬਾਦ ਵਾਪਸ ਆਉਣ ਵੇਲੇ ਕੁਲੂ ਆ ਕੇ ਮਨੀਕਰਨ ਜਾ ਸਕਦੇ ਹੋ ।ਜੋ ਕਿ ਭੂੰਤਰ ਤੋਂ 40 ਕਿਲੋਮੀਟਰ ਦੂਰ ਹੈ।ਰਸਤਾ ਤੰਗ ਤੇ ਮੋੜ ਘੋੜ ਵਾਲਾ ਹੈ। ਗੱਡੀ ਬਹੁਤ ਧਿਆਨ ਨਾਲ ਚਲਾਉਣੀ ਪੈਂਦੀ ਹੈ। ਇਕ ਪਾਸੇ ਪਹਾੜ ਅਤੇ ਇਕ ਪਾਸੇ ਪਾਰਬਤੀ ਨਦੀ ਬਹੁਤ ਡੂੰਘਾਈ ਤੇ ਚਲਦੀ ਹੈ। ਮਨੀਕਰਣ ਤੋਂ 4 ਕਿਲੋਮੀਟਰ ਪਹਿਲਾਂ ਕਾਸੋਲ ਨਾਂ ਦਾ ਕਸਬਾ ਹੈ ਜਿਥੇ ਵੱਡੀ ਗਿਣਤੀ ਵਿਦੇਸ਼ੀ ਸੈਲਾਨੀ ਫਿਰਦੇ ਦਿਖਾਈ ਦਿੰਦੇ ਹਨ। ਮਨੀਕਰਣ ਵਿਚ ਪਾਰਬਤੀ ਨਦੀ ਦੇ ਕੰਢੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਿਥੇ ਠਹਿਰਣ ਲਈ ਕਮਰੇ ਤੇ ਨਹਾਉਣ ਲਈ ਗਰਮ ਪਾਣੀ ਦੇ ਕੁੰਡ ਹਨ।ਕਿਉਂਕਿ ਗਰਮੀਆਂ ਦੇ ਮਹੀਨੇ ਉÎੱਥੇ ਠੰਢੇ ਪਾਣੀ ਨਾਂਲ ਨਹਾਉਣਾ ਬਹੁਤ ਔਖਾ ਹੈ। ਉਥੇ ਹੋਟਲਾਂ ਅਤੇ ਘਰਾਂ ਵਿਚ ਗੀਜ਼ਰ ਨਹੀਂ ਹਨ ਸਗੋਂ ਧਰਤੀ ਵਿਚੋਂ ਨਿਕਲ ਰਹੇ ਗਰਮ ਪਾਣੀ ਨੂੰ ਹੀ ਵਰਤਿਆ ਜਾਂਦਾ ਹੈ।ਗਰਮੀਆਂ ਵਿਚ ਰਾਤ ਸਮੇਂ ਠੰਡ ਹੋ ਜਾਂਦੀ ਹੈ ਇਸ ਲਈ ਕੰਬਲ ਜਾਂ ਰਜਾਈ ਲੈਣੀ ਪੈਂਦੀ ਹੈ।

ਗੁਰਦੁਆਰਾ ਸਾਹਿਬ ਦੇ ਨਾਲ ਸ਼ਿਵ ਜੀ ਦਾ ਮੰਦਰ ਹੈ। ਜਿਥੇ ਕਿਹਾ ਜਾਂਦਾ ਹੈ ਕਿ ਸ਼ਿਵ ਜੀ ਨੇ 11000 ਸਾਲ ਤਪੱਸਿਆ ਕੀਤੀ ਸੀ। ਇਥੇ ਗਰਮ ਪਾਣੀ ਵਿਚ ਲੰਗਰ ਲਈ ਸਬਜੀਆਂ ਅਤੇ ਚੌਲ ਬਣਦੇ ਹਨ। ਬਹੁਤ ਸੁੰਦਰ ਤੇ ਮਨਮੋਹਨੀ ਥਾਂ ਹੈ। ਰਹਿਣ ਲਈ ਹੁਣ ਤਾਂ ਬਹੁਤ ਹੋਟਲ ਵੀ ਬਣ ਗਏ ਹਨ।ਕਈ ਲੋਕ ਇਸ ਤੋਂ ਅੱਗੇ ਬਹੁਤ ਕਠਿਨ ਚੜ੍ਹਾਈ ਤੇ ਸਥਿਤ ਖੀਰ ਗੰਗਾ ਤੇ ਟੋਸ ਨਾ ਦੇ ਸਥਾਨ ਤੇ ਪੈਦਲ ਜਾਂਦੇ ਹਨ।ਚੜ੍ਹਾਈ ਬਹੁਤ ਹੈ । ਇਕ ਧਿਆਨ ਰੱਖਣਾ ਕਿ ਇਥੇ ਡਰਾਈ ਫਰੂਟ ਤੇ ਕੇਸਰ ਵੇਚਣ ਵਾਲੇ ਬਹੁਤ ਠੱਗੀ ਲਗਾਉਂਦੇ ਹਨ। ਦਿਖਾਉਂਦੇ ਹੋਰ ਹਨ, ਘਰ ਆ ਕੇ ਪੈਕਟਾਂ ਵਿਚੋਂ ਕੁਝ ਹੋਰ ਹੀ ਨਿਕਲਦਾ ਹੈ। ਘਾਹ ਨੂੰ ਰੰਗ ਕਰਕੇ ਕੇਸਰ ਵਰਗਾ ਬਣਾ ਦਿੰਦੇ ਹਨ।ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੋਕੀਨ ਹੋ ਇਕ ਵਾਰ ਕੁਲੂ ਮਨਾਲੀ ਜਰੂਰ ਜਾ ਕੇ ਆਓ। ਪਰ ਇਹ ਧਿਆਨ ਰੱਖੋ ਕਿ ਕਦੇ ਵੀ ਬਰਸਾਤ ਵਿਚ ਪਹਾੜਾਂ ਤੇ ਨਾਂ ਜਾਓ ਕਿਉਂਕਿ ਮੀਂਹ ਕਰਕੇ ਪਹਾੜ ਖਿਸਕ ਜਾਂਦੇ ਹਨ

© 2016 News Track Live - ALL RIGHTS RESERVED