ਫ੍ਰੀ ਚੈਕਅੱਪ ਕਰ ਕੇ 35 ਵਾਹਨਾਂ ਨੂੰ ਵੰਡੇ ਪ੍ਰਦੂਸਣ ਰਹਿਤ ਸਰਟੀਫਿਕੇਟ

Dec 04 2018 04:47 PM
ਫ੍ਰੀ ਚੈਕਅੱਪ ਕਰ ਕੇ 35 ਵਾਹਨਾਂ ਨੂੰ ਵੰਡੇ ਪ੍ਰਦੂਸਣ ਰਹਿਤ ਸਰਟੀਫਿਕੇਟ





ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਜਾਗਰੁਕ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਪੂਰੀ ਤਰ•ਾ ਨਾਲ ਤੰਦਰੁਸਤ ਬਣਾਇਆ ਜਾ ਸਕੇ। ਇਸ ਅਧੀਨ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਵੱਲੋਂ ਸੁੱਚਾ ਸਿੰਘ ਐਂਡ ਸਨਜ਼ ਸੈਲੀ ਰੋਡ ਪਠਾਲਕੋਟ ਵਿਖੇ ਇਕ ਫ੍ਰੀ ਪ੍ਰਦੁਸਣ ਚੈਕਅੱਪ ਕੈਂਪ ਸ੍ਰੀ ਬਲਦੇਵ ਰੰਧਾਵਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤਾ ਗਿਆ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਬਲਦੇਵ ਰੰਧਾਵਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ ਨੇ ਦੱਸਿਆ ਕਿ ਅੱਜ ਦੇ ਕੈਂਪ ਦੋਰਾਨ ਕਰੀਬ 35 ਵਾਹਨਾਂ ਦਾ ਫ੍ਰੀ ਪ੍ਰਦੂਸਣ ਚੈਕਅਪ ਕਰ ਕੇ ਸਰਟੀਫਿਕੇਟ ਦਿੱਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ•ਾਂ ਵੱਲੋਂ ਹੋਰ ਪ੍ਰਦੁਸਣ ਚੈਕਅੱਪ ਸੈਂਟਰਾਂ ਦੀ ਵੀ ਜਾਂਚ ਕੀਤੀ ਗਈ ਅਤੇ ਉਨ•ਾਂ ਦੇ ਕੰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਕਿਹਾ ਕਿ ਵੱਖ ਵੱਖ ਸਥਾਨਾਂ ਤੇ ਨਾਕੇ ਲਗਾ ਕੇ ਪ੍ਰੈਸਰ ਹਾਰਨ ਦਾ ਚਲਾਨ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਹੀ ਗੱਡੀ ਤੋਂ ਪ੍ਰੈਸਰ ਹਾਰਨ ਵੀ ਉਤਾਰ ਲਿਆ ਜਾਂਦਾ ਹੈ।  ਉਨ•ਾਂ ਇਸ ਮੋਕੇ ਤੇ ਵਾਹਨ ਚਾਲਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਮਿਸਨ ਤੰਦਰੁਸਤ ਪੰਜਾਬ ਮੁਹਿੰਮ ਸੁਰੂ ਕੀਤੀ ਗਈ ਹੈ। ਜਿਸ ਅਧੀਨ ਇਹ ਸਾਡਾ ਵੀ ਫਰਜ ਬਣਦਾ ਹੈ ਕਿ ਸਮੇਂ ਤੇ ਵਾਹਣ ਦਾ ਪ੍ਰਦੁਸਣ ਚੈਕ ਕਰਵਾਈਏ ਅਤੇ ਵਾਹਨ ਵਿੱਚ ਪਏ ਨੁਕਸ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ, ਤਾਂ ਜੋ ਗੱਡੀਆਂ ਦੇ ਪ੍ਰਦੁਸਣ ਕਾਰਨ ਵਾਤਾਵਰਣ ਜੋ ਗੰਦਾ ਹੋ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ। ਉਨ•ਾਂ ਕਿਹਾ ਕਿ ਵਾਤਾਵਰਣ ਨੂੰ ਸੁੱਧ ਰੱਖÎਣ ਦੇ ਲਈ ਸਾਨੂੰ ਸਾਰਿਆਂ ਨੂੰ ਜਾਗਰੁਕ ਹੋਣ ਦੀ ਜਰੂਰਤ ਹੈ । ਉਨ•ਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਮੇਂ ਰਹਿੰਦਿਆਂ ਪ੍ਰਦੂਸਣ ਵਾਹਨ ਦਾ ਜਰੂਰੀ ਚੈਕ ਕਰਵਾਇਆ ਜਾਵੇ ਤਾਂ ਜੋ ਵਾਤਾਵਰਣ ਨੂੰ ਸੁੱਧ ਰੱਖਿਆ ਜਾ ਸਕੇ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਕਾਮਯਾਬ ਕੀਤਾ ਜਾ ਸਕੇ।   -- 

 
 
© 2016 News Track Live - ALL RIGHTS RESERVED