ਚੰਡੀਗੜ੍ਹ-ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ

Jan 02 2019 03:16 PM
ਚੰਡੀਗੜ੍ਹ-ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ

ਚੰਡੀਗੜ੍ਹ:

ਏਅਰ ਇੰਡੀਆ ਨੇ ਨਵੇਂ ਸਾਲ ਮੌਕੇ ਸਿੱਖ ਸ਼ਰਧਾਲੂਆਂ ਨੂੰ ਖ਼ਾਸ ਤੋਹਫਾ ਦਿੱਤਾ ਹੈ। ਦਰਅਸਲ 8 ਜਨਵਰੀ ਤੋਂ ਚੰਡੀਗੜ੍ਹ-ਨਾਂਦੇੜ (ਹਜ਼ੂਰ ਸਾਹਿਬ) ਸਾਹਿਬ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਫ਼ਤੇ ਵਿੱਚ ਦੋ ਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਜਾਏਗੀ।
ਪ੍ਰਾਪਤ ਜਾਣਕਾਰੀ ਮੁਤਾਬਕ ਉਡਾਣ ਨੰਬਰ 817 ਚੰਡੀਗੜ੍ਹ ਤੋ ਸਵੇਰੇ 9.10 ਵਜੇ ਰਵਾਨਾ ਹੋ ਕੇ 11.30 ਵਜੇ ਨਾਂਦੇੜ ਪਹੁੰਚੇਗੀ। ਇਸੇ ਤਰ੍ਹਾਂ ਉਡਾਣ ਨੰਬਰ 818 12.05 ਵਜੇ ਨਾਂਦੇੜ ਤੋ ਚੱਲੇਗੀ ਤੇ 2.20 ਵਜੇ ਵਾਪਸ ਚੰਡੀਗੜ੍ਹ ਪਹੁੰਚੇਗੀ।
ਹਜ਼ੂਰ ਸਾਹਿਬ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਤੇ ਅਬਚਲ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਇਹ ਨਾਂਦੇੜ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ’ਤੇ ਸਥਿਤ ਹੈ।
ਇਹ ਪਵਿੱਤਰ ਅਸਥਾਨ ਉਸ ਜਗ੍ਹਾ ’ਤੇ ਬਣਿਆ ਹੋਇਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ 'ਤੇ 1832 ਤੇ 1837 ਦੇ ਵਿਚਕਾਰ ਇਹ ਗੁਰਦੁਆਰਾ ਬਣਾਇਆ ਗਿਆ ਸੀ।

© 2016 News Track Live - ALL RIGHTS RESERVED