‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

Feb 05 2019 03:37 PM
‘ਪਾਂਡਿਆ-ਰਾਹੁਲ’ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

ਨਵੀਂ ਦਿੱਲੀ:

‘ਪਾਂਡਿਆ-ਰਾਹੁਲ’ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ‘ਚ ਮੰਗਲਵਾਰ ਯਾਨੀ 5 ਫਰਵਰੀ ਨੂੰ ਹੋਣੀ ਹੈ। ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਇੰਨ੍ਹਾਂ ਦਿਨੀਂ ਮੁਅੱਤਲ ਕੀਤੇ ਹੋਏ ਹਨ। 24 ਜਨਵਰੀ ਨੂੰ ਸੀਓਏ ਨੇ ਫੈਸਲਾ ਲਿਆ ਸੀ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਵੇਂ ਖਿਡਾਰੀ ਟੀਮ ਨਾਲਬ ਜੁੜ ਸਕਣਗੇ। ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਚ ਔਰਤਾਂ ਬਾਰੇ ਟਿਪੱਣੀ ਕਰਨ ਤੋਂ ਬਾਅਦ ਦੋਵਾਂ ਨੂੰ ਮੁਅੱਲਤ ਕੀਤਾ ਗਿਆ ਸੀ।
25 ਸਾਲਾਂ ਦੇ ਹਾਰਦਿਕ ਪਾਂਡਿਆ ਫਿਲਹਾਲ ਟੀਮ ਇੰਡੀਆ ਨਾਲ ਨਿਊਜ਼ੀਲੈਂਡ ‘ਚ ਹਨ, ਜਿੱਥੇ ਵਨਡੇ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਟੀ-20 ਮੈਚਾਂ ਦੀ ਸੀਰੀਜ਼ ਬੁਧਵਾਰ ਨੂੰ ਸ਼ੁਰੂ ਹੋਣੀ ਹੈ। ਪਾਂਡਿਆ ਵੀ ਭਾਰਤੀ ਟੀਮ ‘ਚ ਸ਼ਾਮਲ ਹਨ। ਬੈਨ ਤੋਂ ਬਾਅਦ ਵੀ ਪਾਂਡਿਆ ਨੇ ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਦੀ ਸੀਰੀਜ਼ ‘ਚ ਹਿੱਸਾ ਲੈ ਚੁੱਕੇ ਹਨ।
ਦੂਜੇ ਪਾਸੇ 26 ਸਾਲਾਂ ਕੇਐਲ ਰਾਹੁਲ ਦੇਸ਼ ‘ਚ ਹੀ ਹਨ, ਜਿੱਥੇ ਉਸ ਨੇ ਇੰਗਲੈਂਡ ਲਾਇਨਸ ਖਿਲਾਫ ਤਿਰੁਵਨੰਤਪੁਰਮ ਚ’ ਤਿੰਨ ਲਿਸਟ-ਏ ਮੁਕਾਬਲੇ ‘ਚ ਇੰਡੀਆ-ਏ ਟੀਮ ਨੂੰ ਲੀਡ ਕੀਤਾ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨੇ ਕੁਝ ਖਾਸ ਕਮਾਲ ਤਾਂ ਨਹੀਂ ਕੀਤਾ ਪਰ ਪਾਂਡਿਆ ਨੇ ਸੀਰੀਜ਼ ‘ਚ ਆਲ-ਰਾਉਂਡ ਪ੍ਰਦਰਸ਼ਨ ਕਰਦੇ ਹੋਏ 4 ਵਿਕਟ ਝਟਕੇ ਅਤੇ 13,42, 0 ਦੌੜਾਂ ਬਣਾਇਆਂ।
ਖਿੜਾਰੀਆਂ ‘ਤੇ ਲੱਗੇ ਬੈਨ ਹਟਾਏ ਜਾਣ ਦੇ ਲਈ ਬੀਸੀਸੀਆਈ ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਪਹਿਲ ਕੀਤੀ ਸੀ। ਉਨ੍ਹਾਂ ਨੇ ਸੀਓਏ ਨੂੰ ਚਿੱਠੀ ਲਿੱਖ ਜਾਂਚ ਦੌਰਾਨ ਖਿੜਾਰੀਆਂ ਤੋਂ ਬੈਨ ਹਟਾਏ ਜਾਣ ਦੀ ਗੱਲ ਕੀਤੀ ਸੀ।

© 2016 News Track Live - ALL RIGHTS RESERVED