ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਟੂਰਨਾਮੈਂਟ ਦਾ ਪ੍ਰੋਗਰਾਮ

May 01 2019 03:37 PM
ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਟੂਰਨਾਮੈਂਟ ਦਾ ਪ੍ਰੋਗਰਾਮ

ਲੁਧਿਆਣਾ:

ਨੌਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੰਗਲਵਾਰ ਨੂੰ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਹੋਈ। ਇਸ ਵਿੱਚ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ ਗਿਆ। ਇਹ ਫੈਸਟੀਵਲ ਫਲੱਡ ਲਾਈਟਾਂ ਦੀ ਰੌਸ਼ਨੀ 'ਚ 4 ਮਈ ਤੋਂ 2 ਜੂਨ ਤਕ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਦੇ ਐਸਟਰੋਟਰਫ ਦੇ ਬਲਾਕ 'ਤੇ ਹੋ ਰਿਹਾ ਹੈ। ਟੂਰਨਾਮੈਂਟ ਦੇ ਸਾਰੇ ਮੈਚ ਸ਼ਨੀਵਰ ਤੇ ਐਤਵਾਰ ਨੂੰ ਖੇਡੇ ਜਾਣਗੇ।
ਜੂਨੀਅਰ ਹਾਕੀ ਮੁਕਾਬਲਿਆਂ ਨਾਲ ਟੂਰਨਾਮੈਂਟ ਦਾ ਪਹਿਲਾ ਗੇੜ 4 ਤੇ 5 ਮਈ, ਦੂਜਾ ਗੇੜ 11 ਤੇ 12 ਮਈ, ਤੀਜਾ ਗੇੜ 20 ਮਈ ਨੂੰ ਹੋਏਗਾ। ਇਸ ਦਿਨ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 36ਵੀਂ ਬਰਸੀ ਮਨਾਈ ਜਾਵੇਗੀ। ਅਗਲਾ ਗੇੜ 25 ਤੇ 26 ਮਈ, 29 ਤੇ 30 ਮਈ ਨੂੰ ਕ੍ਰਾਸਓਵਰ ਮੈਚ, ਪਹਿਲੀ ਜੂਨ ਨੂੰ ਸੈਮੀਫਾਈਨਲ ਤੇ 2 ਜੂਨ ਨੂੰ ਫਾਈਨਲ ਮੈਚ ਖੇਡੇ ਜਾਣਗੇ।
ਇਸ ਫੈਸਟੀਵਲ 'ਚ ਅੰਡਰ-10 ਸਾਲ ਉਮਰ ਵਰਗ 'ਚ 6 ਟੀਮਾਂ- ਰਾਮਪੁਰ ਸੈਂਟਰ, ਕਿਲ੍ਹਾ ਰਾਏਪੁਰ ਸੈਂਟਰ, ਪੀਪੀਐਸ ਨਾਭਾ ਸੈਂਟਰ, ਅਮਰਗੜ੍ਹ ਸੰਗਰੂਰ, ਬਾਗੜੀਆਂ ਹਾਕੀ ਸੈਂਟਰ ਸੰਗਰੂਰ ਤੇ ਜਰਖੜ ਹਾਕੀ ਸੈਂਟਰ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਅੰਡਰ-17 ਸਾਲ ਹਾਕੀ ਤੇ ਸੀਨੀਅਰ ਹਾਕੀ ਦੇ ਮੁਕਾਬਲੇ ਕਰਾਏ ਜਾਣਗੇ। ਸੀਨੀਅਰ ਵਰਗ ਦਾ ਉਦਘਾਟਨੀ ਮੈਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਤੇ ਅਕਾਲਗੜ੍ਹ ਵਿਚਾਲੇ ਸ਼ਾਮ 7 ਵਜੇ ਖੇਡਿਆ ਜਾਵੇਗਾ।
ਦੂਸਰਾ ਮੈਚ ਸ਼ੇਰੇ ਸੁਲਤਾਨਪੁਰ ਤੇ ਨੀਟ੍ਹਾ ਕਲੱਬ ਰਾਮਪੁਰ ਵਿਚਕਾਰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਬਾਬਾ ਭੁਪਿੰਦਰ ਸਿੰਘ ਭਿੰਦਾ, ਹਾਕੀ ਓਲੰਪੀਅਨ ਗੁਰਬਾਜ ਸਿੰਘ ਕਰਨਗੇ। ਇਸ ਮੌਕੇ ਅਫਰੀਕਨ ਵਿਦਿਆਰਥੀਆਂ ਦਾ ਵਿਰਾਸਤੀ ਸੱਭਿਆਚਾਰਕ ਨਾਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ।

 

© 2016 News Track Live - ALL RIGHTS RESERVED