ਅਮਰੀਕੀ ਨਾਗਰੀਕਤਾ ਲੈਣ ਦੇ ਲਈ ਵੀ ਰਾਹ ਖੁਲ੍ਹ ਜਾਣਗੇ

Jan 12 2019 03:07 PM
ਅਮਰੀਕੀ ਨਾਗਰੀਕਤਾ ਲੈਣ ਦੇ ਲਈ ਵੀ ਰਾਹ ਖੁਲ੍ਹ ਜਾਣਗੇ

ਨਵੀਂ ਦਿੱਲੀ:

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁਕਰਵਾਰ ਨੂੰ H-1B ਵੀਜ਼ਾ ਹੋਲਡਰਾਂ ਨੂੰ ਯਕੀਨ ਦੁਆਇਆ ਹੈ ਕਿ ਉਨ੍ਹਾਂ ਦਾ ਪ੍ਰਸਾਸ਼ਨ ਜਲਦੀ ਹੀ ਅਜਿਹੇ ਬਦਲਾਅ ਕਰੇਗਾ, ਜਿਸ ਨਾਲ ਉਨ੍ਹਾਂ ਲਈ ਅਮਰੀਕਾ ‘ਚ ਰੁਕਣਾ ਕੁਝ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਮਰੀਕੀ ਨਾਗਰੀਕਤਾ ਲੈਣ ਦੇ ਲਈ ਵੀ ਰਾਹ ਖੁਲ੍ਹ ਜਾਣਗੇ।
ਟਰੰਪ ਨੇ ਸ਼ੁਕਰਵਾਰ ਨੂੰ ਟਵੀਟ ਕਰ ਕਿਹਾ ਕਿ ਉਨ੍ਹਾਂ ਦਾ ਪ੍ਰਸਾਸ਼ਨ H-1B ਵੀਜ਼ਾ ਨੂੰ ਲੈ ਕੇ ਅਮਰੀਕੀ ਨੀਤੀਆਂ ‘ਚ ਬਦਲਾਅ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਅਤੇ ਉਹ ਯੋਗਿਤਾ ਅਤੇ ਉੱਚ ਪ੍ਰਤੀਭਾ ਰੱਖਣ ਵਾਲੇ ਲੋਕਾਂ ਨੂੰ ਅਮਰੀਕਾ ‘ਚ ਕਰਿਅਰ ਬਣਾਉਨ ਲਈ ਵਧਾਵਾ ਦਵੇਗਾ।
ਟਰੰਪ ਦਾ ਟਵੀਟ ਭਾਰਤੀ ਨੌਕਰੀਪੇਸ਼ਾਂ ਅਤੇ ਖਾਸਕਰ ਆਈਟੀ ਖੇਤਰ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਖਾਸਕਰ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਗ੍ਰੀਨ ਕਾਰਡ ਅਤੇ ਪੀਆਰ ਪਾਉਣ ਲਈ ਕਰੀਬ ਇੱਕ ਸਾਲ ਤੋਂ ਇੰਤਜ਼ਾਰ ਕਰ ਰਹੇ ਹਨ।
ਰਾਸ਼ਟਰਪਤੀ ਸਾਸ਼ਨਕਾਲ ਦੇ ਪਹਿਲੇ ਦੋ ਸਾਲਾ ‘ਚ ਟਰੰਪ ਪ੍ਰਸਾਸ਼ਨ ਨੇ H-1B ਵੀਜ਼ਾ ਹੋਲਡਰਾਂ ਦੇ ਉੱਥੇ ਰਹਿਣ ਅਤੇ ਨਵਾਂ ਵੀਜ਼ਾ ਹਾਸਲ ਕਰਨਾ ਕੁਝ ਮੁਸ਼ਕਿਲ ਕਰ ਦਿੱਤਾ ਸੀ।

© 2016 News Track Live - ALL RIGHTS RESERVED